ਨਵੀਂ ਦਿੱਲੀ— ਲੜਕਿਆਂ ਦੇ ਮੁਕਾਬਲੇ ਲੜਕੀਆਂ ਜ਼ਿਆਦਾ ਰੋਮਾਂਟਿਕ ਹੁੰਦੀਆਂ ਹਨ ਅਤੇ ਉਹ ਆਪਣੇ ਪਾਰਟਨਰ ਤੋਂ ਵੀ ਇਹੀ ਉਮੀਦ ਰੱਖਦੀਆਂ ਹਨ ਕਿ ਉਹ ਵੀ ਉਨ੍ਹਾਂ ਨਾਲ ਰੋਮਾਂਸ ਕਰਨ। ਸ਼ੁਰੂ-ਸ਼ੁਰੂ ਵਿਚ ਤਾਂ ਰਿਸ਼ਤੇ ਵਿਚ ਰੋਮਾਂਸ ਰਹਿੰਦਾ ਹੈ ਪਰ ਜਦੋਂ ਵਿਆਹ ਨੂੰ ਕਾਫੀ ਸਮਾਂ ਬੀਤ ਜਾਂਦਾ ਹੈ ਤਾਂ ਰਿਸ਼ਤੇ ਵਿਚ ਬੋਰੀਅਤ ਆ ਜਾਂਦੀ ਹੈ ਅਤੇ ਪਾਰਟਨਰ ਦਾ ਰੋਮਾਂਸ ਵੀ ਘੱਟ ਹੋ ਜਾਂਦਾ ਹੈ ਅਜਿਹੇ ਵਿਚ ਆਪਣੇ ਪਾਰਟਨਰ ਨੂੰ ਫਿਰ ਤੋਂ ਰੋਮਾਂਟਿਕ ਬਣਾਉਣ ਲਈ ਇਹ ਟਿਪਸ ਤੁਹਾਡੇ ਜ਼ਰੂਰ ਕੰਮ ਆਉਣਗੇ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਟਿਪਸ ਦੇ ਬਾਰੇ...
1. ਆਪਣੀਆਂ ਭਾਵਨਾਵਾਂ ਦੱਸੋ
ਜੇ ਤੁਸੀਂ ਵੀ ਆਪਣੇ ਸਾਥੀ ਨਾਲ ਰੋਮਾਂਸ ਦੀ ਉਮੀਦ ਰੱਖਦੀ ਹੋ ਤਾਂ ਤੁਹਾਨੂੰ ਵੀ ਉਨ੍ਹਾਂ ਦੇ ਨਾਲ ਅਜਿਹਾ ਹੀ ਬਰਤਾਵ ਕਰਨਾ ਚਾਹੀਦਾ ਹੈ। ਪਾਰਟਨਰ ਨੂੰ ਆਪਣੀ ਫੀਲਿੰਗਸ ਦੱਸੋ ਅਤੇ ਪਿਆਰ ਭਰੀਆਂ ਗੱਲਾਂ ਦੱਸੋ, ਜਿਸ ਨਾਲ ਪਾਰਟਨਰ ਦਾ ਮੂਡ ਬਦਲ ਜਾਵੇਗਾ ਅਤੇ ਉਹ ਤੁਹਾਡੇ ਨਾਲ ਰੋਮਾਂਟਿਕ ਤਰੀਕੇ ਨਾਲ ਗੱਲ ਕਰੇਗਾ।
2. ਪਿਆਰ ਦਾ ਇਜ਼ਹਾਰ
ਕਈ ਮਰਦ ਅਜਿਹੇ ਹੁੰਦੇ ਹਨ ਜੋ ਪਿਆਰ ਤਾਂ ਕਰਦੇ ਹਨ ਪਰ ਆਪਣੇ ਦਿਲ ਦੀ ਗੱਲ ਜਾਹਿਰ ਨਹੀਂ ਕਰਦੇ। ਅਜਿਹੇ ਵਿਚ ਜਦੋਂ ਵੀ ਪਾਰਟਨਰ ਕੰਮ ਤੋਂ ਥੱਕ ਕੇ ਘਰ ਆਵੇ ਤਾਂ ਉਸ ਨੂੰ ਹੱਗ ਕਰੋ ਜਿਸ ਨਾਲ ਪਾਰਟਨਰ ਖੁਸ਼ ਹੋ ਜਾਵੇਗਾ ਅਤੇ ਰੋਮਾਂਟਿਕ ਗੱਲਾਂ ਕਰਨ ਲੱਗੇਗਾ।
3. ਡੇਟ 'ਤੇ ਜਾਣਾ
ਜ਼ਰੂਰੀ ਨਹੀਂ ਹੈ ਕਿ ਵਿਆਹ ਤੋਂ ਪਹਿਲਾਂ ਹੀ ਲੜਕਾ-ਲੜਕੀ ਡੇਟ 'ਤੇ ਜਾਂਦੇ ਹਨ। ਵਿਆਹ ਦੇ ਬਾਅਦ ਵੀ ਪਾਰਟਨਰ ਦੇ ਨਾਲ ਬਾਹਰ ਡਿਨਰ 'ਤੇ ਜਾ ਸਕਦੇ ਹੋ। ਪਾਰਟਨਰ ਨੂੰ ਰੋਮਾਂਟਿਕ ਬਣਾਉਣ ਲਈ ਮਹੀਨੇ ਵਿਚ 1-2 ਵਾਰ ਉਨ੍ਹਾਂ ਨਾਲ ਡੇਟ 'ਤੇ ਜਾਓ।
4. ਮਨਪਸੰਦ ਕੱਪੜੇ ਪਹਿਨੋ
ਔਰਤਾਂ ਨੂੰ ਆਪਣੀ ਤਾਰੀਫ ਸੁੰਨਣਾ ਪਸੰਦ ਬਹੁਤ ਪਸੰਦ ਹੁੰਦਾ ਹੈ। ਅਜਿਹੇ ਵਿਚ ਪਾਰਟਨਰ ਤੋਂ ਆਪਣੀ ਤਾਰੀਫ ਸੁੰਨਣ ਲਈ ਉਨ੍ਹਾਂ ਦੀ ਪਸੰਦ ਦੀ ਡ੍ਰੈਸ ਪਹਿਨੋ ਅਤੇ ਉਨ੍ਹਾਂ ਨੂੰ ਇੰਪਰੈਸ ਕਰੋ।
ਸੋਂਣ ਤੋਂ ਪਹਿਲਾਂ ਕਰੋ ਪੈਰਾਂ ਦੀ ਮਾਲਿਸ਼, ਹੋਣਗੇ ਬੇਮਿਸਾਲ ਫਾਇਦੇ
NEXT STORY