ਨਵੀਂ ਦਿੱਲੀ— ਗਰਮੀ ਦਾ ਮੌਸਮ ਆਉਂਦੇ ਹੀ ਚਿਲਚਿਲਾਉਂਦੀ ਧੁੱਪ ਨਾਲ ਚਮੜੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਸ ਨਾਲ ਚਿਹਰੇ 'ਤੇ ਲਾਲ ਦਾਨੇ, ਮੁਹਾਸੇ, ਟੈਨਿੰਗ, ਐਲਰਜੀ ਆਦਿ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ 'ਚ ਕਈ ਲੜਕੀਆਂ ਬਹੁਤ ਜ਼ਿਆਦਾ ਬਿਊਟੀ ਪ੍ਰੋਡਕਟ ਦਾ ਇਸਤੇਮਾਲ ਕਰਦੀਆਂ ਹਨ ਜੋ ਉਨ੍ਹਾਂ ਦੀ ਚਮੜੀ 'ਤੇ ਕੋਈ ਖਾਸ ਅਸਰ ਨਹੀਂ ਦਿਖਾਉਂਦੇ ਹਨ। ਅੰਬ ਨੂੰ ਫਲਾਂ ਦਾ ਰਾਜਾ ਮੰਨਿਆ ਜਾਂਦਾ ਹੈ ਅਤੇ ਗਰਮੀ 'ਚ ਲੋਕ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਚਮੜੀ ਦੇ ਲਈ ਵੀ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਹੈ ਜੋ ਚਿਹਰੇ ਨੂੰ ਚਮਕਦਾਰ ਬਣਾਉਂਦੀ ਹੈ।
1. ਅੰਬ ਦਾ ਫੇਸਪੈਕ
ਅੰਬ ਨਾਲ ਬਣਿਆ ਫੇਸਪੈਕ ਬਣਾਕੇ ਲਗਾਉਣ ਨਾਲ ਚਮੜੀ 'ਤੇ ਚਮਕ ਆਉਂਦੀ ਹੈ। ਇਸ ਦੇ ਫੇਸਪੈਕ ਨੂੰ ਬਣਾਉਣ ਦੇ ਲਈ ਇਕ ਕਟੋਰੀ 'ਚ ਅੰਬ ਦਾ ਗੂਦਾ ਲਓ ਇਸ 'ਚ 3 ਚਮਚ ਮੁਲਤਾਨੀ ਮਿੱਟੀ, 2 ਚਮਚ ਪਾਣੀ ਅਤੇ 1 ਚਮਚ ਦਹੀ ਪਾਓ। ਹੁਣ ਇਨ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਨੂੰ ਗਰਦਨ ਅਤੇ ਚਿਹਰੇ 'ਤੇ 30 ਮਿੰਟਾ ਲਈ ਲਗਾਓ ਜਦੋਂ ਇਹ ਸੁਕ ਜਾਵੇ ਤਾਂ ਇਸ ਨੂੰ ਠੰਡੇ ਪਾਣੀ ਨਾਲ ਧੋ ਲਓ।
2. ਫੇਸ਼ਿਅਲ
ਅੰਬ ਦੇ ਗੂਦੇ ਨਾਲ ਫੇਸ਼ਿਅਲ ਵੀ ਕੀਤਾ ਜਾ ਸਕਦਾ ਹੈ। ਇਸ ਲਈ 7-8 ਤੋਂ ਅਖਰੋਟ ਅਤੇ 2-3 ਚਮਚ ਦਲੀਆ ਲੈ ਕੇ ਪੀਸ ਲਓ। ਹੁਣ ਇਸ 'ਚ ਅੰਬ ਦਾ ਗੂਦਾ, 3 ਚਮਚ ਮੁਲਤਾਨੀ ਮਿੱਟੀ ਅਤੇ 1 ਚਮਚ ਪਾਣੀ ਮਿਲਾਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਫਿਰ ਫੇਸ਼ਿਅਲ ਕਰੋ।
3. ਸਕਰਬ
ਫੇਸ ਸਕਰਬ ਕਰਨ ਦੇ ਲਈ ਵੀ ਅੰਬ ਬਹੁਤ ਫਾਇਦੇਮੰਦ ਹੈ। ਇਸ ਲਈ 1 ਕਟੋਰੀ 'ਚ 2 ਚਮਚ ਦੁੱਧ, 1 ਚਮਚ ਚੀਨੀ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਨਾਲ ਚਿਹਰੇ ਅਤੇ ਗਰਦਨ 'ਤੇ ਸਕਰਬ ਕਰੋ। ਸਕਰਬ ਕਰਨ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਓ।
4. ਟੈਨਿੰਗ
ਅੰਬ ਚਮੜੀ ਦੀ ਟੈਨਿੰਗ ਨੂੰ ਦੂਰ ਕਰਨ ਦਾ ਕੰਮ ਵੀ ਕਰਦਾ ਹੈ। ਇਹ ਚਿਹਰੇ ਦੀ ਗੰਦਗੀ ਨੂੰ ਦੂਰ ਕਰਦਾ ਹੈ। ਇਸ ਲਈ 1 ਪੱਕੇ ਹੋਏ ਅੰਬ ਦਾ ਗੂਦਾ ਲਓ। ਇਸ 'ਚ 4 ਚਮਚ ਵੇਸਣ, 1 ਪਿਸਿਆ ਹੋਇਆ ਅਖਰੋਟ ਅਤੇ 1 ਚਮਚ ਸ਼ਹਿਦ ਪਾ ਕੇ ਚੰਗੀ ਤਰ੍ਹਾਂ ਮਿਲਾਕੇ ਪੇਸਟ ਤਿਆਰ ਕਰੋ। ਇਸ ਨੂੰ 20-30 ਮਿੰਟ ਤੱਕ ਚਿਹਰੇ 'ਤੇ ਲਗਾਓ ਫਿਰ ਠੰਡੇ ਪਾਣੀ ਨਾਲ ਧੋ ਲਓ। ਇਸ ਨੂੰ ਹਫਤੇ 'ਚ 2 ਵਾਰ ਲਗਾਓ।
ਲਵਮੇਕਿੰਗ ਦੌਰਾਨ ਜੋਸ਼ ਵਧਾ ਦਿੰਦੀਆਂ ਹਨ ਇਹ ਗੱਲਾਂ
NEXT STORY