ਨਵੀਂ ਦਿੱਲੀ— ਰਿਸ਼ਤਿਆਂ ਨੂੰ ਬਣਾਉਣਾ ਅਤੇ ਫਿਰ ਉਨ੍ਹਾਂ ਨੂੰ ਨਿਭਾਉਣਾ, ਬਹੁਤ ਵੱਡੀ ਜ਼ਿੰਮੇਵਾਰੀ ਹੈ। ਜਦੋਂ ਤੁਸੀਂ ਕਿਸੇ ਨਾਲ ਰਿਸ਼ਤੇ ਵਿਚ ਆਉਂਦੇ ਹੋ ਤਾਂ ਉਸ ਦੀਆਂ ਜ਼ਿੰਮੇਵਾਰੀਆਂ ਤੁਹਾਡੇ 'ਤੇ ਆ ਜਾਂਦੀਆਂ ਹਨ। ਅੱਜਕਲ ਪਤੀ-ਪਤਨੀ ਹੋਵੇ ਜਾਂ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਵਾਲੇ ਗਰਲਫ੍ਰੈਂਡ-ਬੁਆਏਫ੍ਰੈਂਡ, ਇਕ-ਦੂਜੇ ਨਾਲ ਛੋਟੇ ਜਿਹੀ ਗੱਲ 'ਤੇ ਨਾਰਾਜ਼ ਹੋ ਕੇ ਰਿਸ਼ਤੇ ਨੂੰ ਖਤਮ ਕਰ ਦਿੰਦੇ ਹਨ। ਪਹਿਲਾਂ ਦੇ ਮੁਕਾਬਲੇ ਹੁਣ ਤਲਾਕ ਦੇ ਮਾਮਲੇ ਜ਼ਿਆਦਾ ਸੁਣਨ ਨੂੰ ਮਿਲੇ ਹਨ। ਕਿਤੇ ਨਾ ਕਿਤੇ ਇਸਦਾ ਕਾਰਨ ਪਾਰਟਨਰ ਦੀ ਈਗੋ, ਸ਼ੱਕ, ਆਪਸੀ ਸਮਝ ਦੀ ਕਮੀ, ਅਸਹਿਣਸ਼ੀਲਤਾ ਅਤੇ ਸਮੇਂ ਦੀ ਕਮੀ ਵੀ ਹੈ। ਕਿਸੇ ਵੀ ਰਿਸ਼ਤੇ ਵਿਚ ਜੇ ਪਿਆਰ ਹੈ ਤਾਂ ਲੜਾਈ-ਝਗੜਾ ਵੀ ਹੋਵੇਗਾ ਪਰ ਇਸਦਾ ਅਰਥ ਇਹ ਤਾਂ ਨਹੀਂ ਕਿ ਰਿਸ਼ਤੇ ਨੂੰ ਖਤਮ ਕਰ ਦਿੱਤਾ ਜਾਵੇ, ਸਗੋਂ ਆਪਸੀ ਗੱਲਬਾਤ ਅਤੇ ਸਮਝ ਨਾਲ ਤੁਸੀਂ ਆਪਣੇ ਇਸ ਖੂਬਸੂਰਤ ਰਿਸ਼ਤੇ ਨੂੰ ਉਮਰ ਭਰ ਚਲਾ ਸਕਦੇ ਹੋ, ਕਿਉਂਕਿ ਇਹ ਰਿਸ਼ਤਾ ਸਭ ਰਿਸ਼ਤਿਆਂ ਨਾਲੋਂ ਤੁਹਾਡੀ ਜ਼ਿੰਦਗੀ ਵਿਚ ਅਹਿਮ ਸਥਾਨ ਰੱਖਦਾ ਹੈ ਅਤੇ ਜੀਵਨ-ਭਰ ਨਾਲ ਚੱਲਣ ਵਾਲਾ ਹੁੰਦਾ ਹੈ। ਤੁਹਾਡੀ ਛੋਟੀ ਜਿਹੀ ਗਲਤੀ ਤੁਹਾਡੇ ਰਿਸ਼ਤੇ ਨੂੰ ਖੇਰੂੰ-ਖੇਰੂੰ ਕਰ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਰਿਲੇਸ਼ਨਸ਼ਿਪ ਟਿਪਸ ਦੱਸਦੇ ਹਾਂ, ਜੋ ਤੁਹਾਡੇ ਰਿਸ਼ਤੇ ਨੂੰ ਮਜ਼ਬੂਤੀ ਦੇਣਗੇ।
1. ਪਾਰਟਨਰ ਨੂੰ ਨਾ ਦਿਖਾਓ ਇਗੋ
ਰਿਲੇਸ਼ਨਸ਼ਿਪ ਅਤੇ ਪਤੀ-ਪਤਨੀ ਦੇ ਰਿਸ਼ਤਿਆਂ 'ਚ ਅੱਜਕਲ ਜੋ ਖੱਟਾਸ ਦੇਖੀ ਜਾ ਰਹੀ ਹੈ, ਉਸਦਾ ਸਭ ਤੋਂ ਵੱਡਾ ਕਾਰਨ ਹੈ, ਉਸਦੀ ਈਗੋ। ਇਕ-ਦੂਜੇ ਦੇ ਅੱਗੇ ਖੁਦ ਨੂੰ ਬੈਸਟ ਸਾਬਤ ਕਰਨ ਲਈ ਅਕਸਰ ਉਹ ਇਕ-ਦੂਜੇ ਦੀ ਫੀਲਿੰਗ ਦੀ ਕਦਰ ਨਹੀਂ ਕਰਦੇ, ਨਤੀਜਾ ਰਿਸ਼ਤਾ ਹੌਲੀ-ਹੌਲੀ ਟੁੱਟਣ ਕੰਢੇ ਪਹੁੰਚ ਜਾਂਦਾ ਹੈ। ਜੇ ਤੁਸੀਂ ਲਾਂਗ ਰਿਲੇਸ਼ਨਸ਼ਿਪ ਚਾਹੁੰਦੇ ਹੋ ਤਾਂ ਆਪਸੀ ਪਿਆਰ ਵਿਚਾਲੇ ਈਗੋ ਨੂੰ ਨਾ ਆਉਣ ਦਿਓ।
2. ਗਲਤੀ ਨਾ ਹੋਣ 'ਤੇ ਦਿਖਾਓ ਪਹਿਲ
ਅਕਸਰ ਛੋਟੀਆਂ-ਮੋਟੀਆਂ ਗਲਤੀਆਂ ਤਾਂ ਰਿਲੇਸ਼ਨਸ਼ਿਪ ਵਿਚ ਹੁੰਦੀਆਂ ਹਨ ਪਰ ਜੇ ਤੁਸੀਂ ਸਾਥੀ ਦੀ ਗਲਤੀ ਹੋਣ 'ਤੇ ਇਸ ਇੰਤਜ਼ਾਰ ਵਿਚ ਬੈਠੇ ਹੋ ਕਿ ਸਾਥੀ ਦੀ ਗਲਤੀ ਹੈ ਅਤੇ ਮੁਆਫੀ ਜਾਂ ਹੱਲ ਵੀ ਓਹੀ ਕੱਢੇਗਾ ਤਾਂ ਇਹ ਤੁਹਾਡੀ ਰਿਲੇਸ਼ਨਸ਼ਿਪ ਲਈ ਗਲਤ ਹੋਵੇਗਾ। ਤੁਸੀਂ ਤਕਰਾਰ ਛੱਡ ਕੇ ਪਹਿਲ ਦਿਖਾ ਸਕਦੇ ਹੋ। ਇਸ ਨਾਲ ਆਪਸੀ ਪਿਆਰ ਦੇ ਨਾਲ ਪਾਰਟਨਰ ਦੀਆਂ ਨਜ਼ਰਾਂ ਵਿਚ ਤੁਹਾਡੇ ਲਈ ਰਿਸਪੈਕਟ ਵਧੇਗੀ।
3. ਦੂਰੀ ਨੂੰ ਨਾ ਸਮਝੋ ਰੁਕਾਵਟ
ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਪਾਰਟਨਰ ਜੇ ਦੂਰ ਹੈ ਤਾਂ ਰਿਸ਼ਤੇ ਵਿਚ ਖੁਸ਼ਹਾਲੀ ਨਹੀਂ ਰਹਿੰਦੀ। ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਅਜਿਹੀ ਗਲਤੀ ਨਾ ਕਰੋ, ਕਿਉਂਕਿ ਖੁਸ਼ਹਾਲ ਰਿਸ਼ਤੇ ਦਾ ਮਤਲਬ ਹਰ ਵੇਲੇ ਇਕ-ਦੂਜੇ ਨਾਲ ਰਹਿਣਾ ਜਾਂ ਗਿਫਟ ਦੇਣਾ ਨਹੀਂ ਹੈ। ਬਸ ਲੋੜ ਹੁੰਦੀ ਹੈ ਤਾਂ ਇਸ ਗੱਲ ਦੀ ਕਿ ਇਹ ਦੂਰੀ ਤੁਹਾਡੇ ਰਿਸ਼ਤੇ ਵਿਚਾਲੇ ਨਾ ਆ ਜਾਵੇ। ਪਾਰਟਨਰ ਦੂਰ ਹੈ ਤਾਂ ਤੁਹਾਡਾ ਉਸ ਨੂੰ ਪਿਆਰ ਭਰਿਆ ਮੈਸੇਜ ਵੀ ਕਾਫੀ ਹੋਵੇਗਾ ਕਿ ਤੁਸੀਂ ਉਸ ਨੂੰ ਭੁੱਲੇ ਨਹੀਂ ਹੋ। ਬਸ ਅਜਿਹੇ ਹੀ ਕੁਝ ਤਰੀਕੇ ਕੱਢਦੇ ਰਹੋ ਤਾਂ ਕਿ ਪਾਰਟਰਨ ਅਤੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੀ ਨਾ ਹੋਵੇ ਕਿ ਤੁਸੀਂ ਦੂਰ ਹੋ। ਅਜਿਹਾ ਕਰਨ ਨਾਲ ਦੋਹਾਂ ਵਿਚ ਭਰੋਸਾ ਵੀ ਕਾਇਮ ਰਹੇਗਾ।
4. ਇਕ-ਦੂਜੇ ਦੀ ਕਰੋ ਤਾਰੀਫ
ਤੁਹਾਨੂੰ ਆਪਣੀ ਪਾਰਟਨਰ ਦੀਆਂ ਸਿਰਫ ਗਲਤੀਆਂ ਕੱਢਣਾ ਹੀ ਨਹੀਂ, ਸਗੋਂ ਉਸਦੇ ਚੰਗੇ ਕੰਮ ਦੀ ਤਾਰੀਫ ਕਰਨਾ ਵੀ ਆਉਣਾ ਚਾਹੀਦਾ ਹੈ,ਕਿਉਂਕਿ ਤੁਹਾਡਾ ਇਕ ਚੰਗਾ ਕੰਪਲੀਮੈਂਟ ਸਾਥੀ ਲਈ ਬਹੁਤ ਅਹਿਮੀਅਤ ਰੱਖਦਾ ਹੈ। ਛੋਟੀਆਂ-ਛੋਟੀਆਂ ਚੰਗਿਆਈਆਂ 'ਤੇ ਉਨ੍ਹਾਂ ਦੀ ਤਾਰੀਫ ਕਰਨ ਦਾ ਕੋਈ ਮੌਕਾ ਨਾ ਛੱਡੋ।
5.ਪਰਸਨਲ ਗੱਲਾਂ 'ਤੇ ਤੀਜੇ ਦੀ ਐਂਟਰੀ ਰੱਖੋ ਬੈਨ
ਲੜਾਈ-ਝਗੜਾ ਜਾਂ ਆਪਸੀ ਮਨ-ਮੁਟਾਓ ਹੋਣ 'ਤੇ ਅਕਸਰ ਪਾਰਟਰਨ ਕਿਸੇ ਤੀਜੇ ਵਿਅਕਤੀ ਨੂੰ ਉਸ ਵਿਚ ਸ਼ਾਮਲ ਕਰ ਲੈਂਦੇ ਹਨ ਪਰ ਅਜਿਹਾ ਕਰਨਾ ਗਲਤ ਹੈ। ਤੁਹਾਡੀਆਂ ਪਰਸਨਲ ਗੱਲਾਂ ਕਿਸੇ ਤੀਜੇ ਵਿਅਕਤੀ ਨੂੰ ਨਹੀਂ ਪਤਾ ਹੋਣੀਆਂ ਚਾਹੀਦੀਆਂ, ਫਿਰ ਭਾਵੇਂ ਉਹ ਗੱਲਾਂ ਪਿਆਰ ਭਰੀਆਂ ਹੋਣ ਜਾਂ ਆਪਸੀ ਲੜਾਈ ਦੀਆਂ, ਕਿਉਂਕਿ ਹਰ ਵਾਰ ਇਹੀ ਕਾਰਨ ਰਿਸ਼ਤੇ ਵਿਚ ਦੂਰੀਆਂ ਬਣਾਉਂਦੇ ਹਨ। ਆਪਣੀਆਂ ਪਰਸਨਲ ਗੱਲਾਂ ਨੂੰ ਖੁਦ ਹੀ ਸਮਝਦਾਰੀ ਨਾਲ ਸੁਲਝਾਓ।
6. ਰਿਸ਼ਤੇ 'ਚ ਪੈਦਾ ਨਾ ਹੋਣ ਦਿਓ ਸ਼ੱਕ
ਜਿਸ ਰਿਸ਼ਤੇ ਵਿਚ ਸ਼ੱਕ ਆ ਜਾਵੇ ਉਹ ਲੰਮੇ ਸਮੇਂ ਤਕ ਨਹੀਂ ਟਿਕਦਾ। ਜੇ ਕਿਸੇ ਗੱਲ ਨੂੰ ਲੈ ਕੇ ਮਨ ਵਿਚ ਕਿਸੇ ਤਰ੍ਹਾਂ ਦੀ ਦੁਚਿੱਤੀ ਚੱਲ ਰਹੀ ਹੈ ਤਾਂ ਉਸ ਨੂੰ ਮਨ ਵਿਚ ਨਾ ਰੱਖਦੇ ਹੋਏ ਪਾਰਟਨਰ ਨਾਲ ਖੁੱਲ੍ਹ ਕੇ ਗੱਲਬਾਤ ਕਰੋ। ਉਂਝ ਪਾਰਟਨਰ ਖਿਲਾਫ ਮਨ ਵਿਚ ਸ਼ੱਕ ਪਾਉਣ ਦਾ ਕੰਮ ਨੇੜਲੇ ਦੋਸਤ ਜਾਂ ਰਿਸ਼ਤੇਦਾਰ ਹੀ ਕਰਦੇ ਹਨ, ਬਿਨਾਂ ਸੋਚੇ-ਸਮਝੇ ਕਿਸੇ ਦੀ ਗੱਲ ਵਿਚ ਨਾ ਆਓ।
ਬ੍ਰੈਸਟ ਦੀ ਸੋਜ ਨੂੰ ਦੂਰ ਕਰਨ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ
NEXT STORY