ਨਵੀਂ ਦਿੱਲੀ—ਦੁਨੀਆਭਰ 'ਚ ਮਸ਼ਹੂਰ ਰਾਜਸਥਾਨ ਦਾ ਇਤਿਹਾਸ, ਕਿਲੇ, ਮਹਿਲ ਅਤੇ ਸੰਸਕ੍ਰਿਤੀ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਆਉਂਦੇ ਹਨ। ਜਿੱਥੇ ਘੁੰਮਣ ਦੇ ਲਈ ਇੰਨੀਆਂ ਇਤਿਹਾਸਕ ਥਾਵਾਂ ਹਨ ਕਿ ਤੁਹਾਨੂੰ ਘੁੰਮਣ ਨੂੰ 1 ਮਹੀਨਾ ਲੱਗ ਜਾਵੇਗਾ। ਵੈਸੇ ਤਾਂ ਰਾਜਸਥਾਨ 'ਚ ਘੁੰਮਣ ਲਈ ਕਈ ਪ੍ਰਸਿੱਧ ਅਤੇ ਖੂਬਸੂਰਤ ਥਾਵਾਂ ਹਨ, ਪਰ ਅੱਜ ਅਸੀਂ ਤੁਹਾਨੂੰ ਇੱਥੇ ਸਥਿਤ ਜਲਮਹਿਲ ਬਾਰੇ ਦੱਸਣ ਜਾ ਰਹੇ ਹਾਂ। ਰਾਜਸਥਾਨ ਜੈਪੁਰ ਮਾਨਸਾਗਰ ਝੀਲ ਦੇ ਵਿਚਕਾਰ ਬਣੇ ਇਸ ਮਹਿਲ ਦੀ ਖੂਬਸੂਰਤੀ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਆਓ ਜਾਣਦੇ ਹਾਂ ਇਸ ਮਹਿਲ ਬਾਰੇ ਕੁਝ ਹੋਰ ਖਾਸ ਗੱਲਾਂ।
300 ਸਾਲ ਪਹਿਲਾਂ ਬਣਿਆ ਇਹ ਜਲਮਹਿਲ ਮਾਨਸਾਗਰ ਝੀਲ ਦੇ ਵਿਚਕਾਰ ਸਥਿਤ ਹੈ। ਇਸ ਮਹਿਲ ਨੂੰ ਦੇਖਣ ਲਈ ਤੁਹਾਨੂੰ ਕਿਸ਼ਤੀ 'ਚ ਜਾਣਾ ਪੈਂਦਾ ਹੈ। ਇਸ ਮਹਿਲ ਦੇ ਅੰਦਰ ਜਾਣ ਲਈ 3 ਦਰਵਾਜੇ ਬਣਾਏ ਗਏ ਹਨ। ਇਸਦੀ ਸੁੰਦਰਤਾ ਸੈਲਾਨੀਆਂ ਦੇ ਆਕਰਸ਼ਣ ਦਾ ਮੁੱਖ ਕਾਰਨ ਹੈ, ਜਿਸਨੂੰ ਦੇਖਣ ਲਈ ਸੈਲਾਨੀ ਦੂਰ-ਦੂਰ ਤੋਂ ਆਉਂਦੇ ਹਨ। 5 ਮੰਜਿਲਾਂ ਇਸ ਮਹਿਲ ਦੀਆਂ 4 ਮੰਜਿਲਾਂ ਪਾਣੀ ਦੇ ਅੰਦਰ ਹਨ। ਸਿਰਫ ਇਕ ਮੰਜਿਲ ਹੀ ਪਾਣੀ ਦੇ ਉੱਪਰ ਨਜ਼ਰ ਆਉਂਦੀ ਹੈ।
ਹਾਲਨੁਮਾ ਆਕਾਰ 'ਚ ਬਣੇ ਇਸ ਮਹਿਲ ਦੀਆਂ ਮੰਜਿਲਾਂ ਅੱਗੇ ਵੱਲ ਝੁਕੀਆ ਹੋਈਆ ਹਨ ਅਤੇ ਇਸਦੇ ਚਾਰਾਂ ਪਾਸੇ ਬਾਲਕਨੀ ਬਣੀ ਹੋਈ ਹੈ। ਇੱਥੇ ਖੜੇ ਹੋ ਕੇ ਤੁਸੀਂ ਮਾਨਸਾਗਰ ਝੀਲ ਦੀ ਠੰਡੀ ਹਵਾ ਦਾ ਆਨੰਦ ਲੈ ਸਕਦੇ ਹੋ। ਇਸਦੇ ਇਲਾਵਾ ਇਸ ਮਹਿਲ 'ਚ ਕੀਤੀ ਗਈ ਖੂਬਸੂਰਤ ਚਿੱਤਰਕਾਰੀ ਅਤੇ ਚਾਰੇ ਪਾਸੇ ਬਣੇ 20 ਖੰਬੇ ਰਾਜਿਆਂ ਦੀ ਕਲਾ ਪ੍ਰੇਮ ਨੂੰ ਦਰਸਾਉਂਦੇ ਹਨ।
ਮਹਿਲ ਦੀ ਸੁੰਦਰਤਾ ਦੇ ਇਲਾਵਾ ਤੁਸੀਂ ਇੱਥੇ ਬਣੇ ਹੈਂਗਿਗ ਗਾਰਡਨ ਦੀ ਕੁਦਰਤੀ ਸੁੰਦਰਤਾ ਦਾ ਮਜ੍ਹਾ ਲੈ ਸਕਦੇ ਹੋ। ਰਾਤ ਦੇ ਸਮੇਂ ਇਸ ਮਹਿਲ ਦੀ ਖੂਬਸੂਰਤੀ ਹੋਰ ਵੀ ਵਧ ਜਾਂਦੀ ਹੈ। ਜਲਮਹਿਲ ਦੇ ਇਲਾਵਾ ਤੁਸੀਂ ਜੈਪੁਰ 'ਚ ਕਈ ਇਤਿਹਾਸਿਕ ਇਮਾਰਤਾਂ ਜਿਵੇਂ ਹਵਾਮਹਿਲ , ਆਮੇਰ ਦਾ ਕਿਲਾ ਅਤੇ ਨਾਹਰਗੜ੍ਹ ਦਾ ਕਿਲਾ ਵੀ ਦੇਖ ਸਕਦੇ ਹੋ।
ਇਨ੍ਹਾਂ ਰਾਸ਼ੀਆਂ ਦੇ ਲੋਕ ਬਣਦੇ ਹਨ ਚੰਗੇ ਲਾਈਫ ਪਾਟਨਰ
NEXT STORY