ਮੁੰਬਈ— ਔਰਤਾਂ ਨੂੰ ਸਾੜ੍ਹੀ ਪਾਉਣਾ ਬਹੁਤ ਚੰਗਾ ਲੱਗਦਾ ਹੈ। ਕਿਸੇ ਵੀ ਸਮਾਰੋਹ, ਪਾਰਟੀ ਜਾਂ ਪੂਜਾ ਦੌਰਾਨ ਸਾੜ੍ਹੀ ਪਾਉਣ ਨਾਲ ਉਨ੍ਹਾਂ ਨੂੰ ਵੱਖਰੀ ਲੁਕ ਮਿਲਦੀ ਹੈ। ਸਾੜ੍ਹੀ ਨੂੰ ਸਹੀ ਢੰਗ ਨਾਲ ਪਾਉਣ 'ਤੇ ਔਰਤਾਂ ਦੀ ਖੂਬਸੂਰਤੀ ਹੋਰ ਵੱਧ ਜਾਂਦੀ ਹੈ। ਸਾੜ੍ਹੀ ਪਾਉਣ ਵੇਲੇ ਬਲਾਊਜ਼, ਪੇਟੀਕੋਟ, ਗਹਿਣਿਆਂ ਅਤੇ ਜੁੱਤੀ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਕਈ ਔਰਤਾਂ ਸਾੜ੍ਹੀ ਤਾਂ ਪਾ ਲੈਂਦੀਆਂ ਹਨ ਪਰ ਛੋਟੀਆਂ-ਛੋਟੀਆਂ ਗਲਤੀਆਂ ਕਾਰਨ ਉਨ੍ਹਾਂ ਦੀ ਸਾੜ੍ਹੀ ਦੀ ਲੁਕ ਖਰਾਬ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਾੜ੍ਹੀ ਪਾਉਣ ਵੇਲੇ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
1. ਗਹਿਣੇ
ਕੁਝ ਔਰਤਾਂ ਕਿਸੇ ਵਿਆਹ ਜਾਂ ਸਮਾਰੋਹ 'ਚ ਸਾੜ੍ਹੀ ਨਾਲ ਕਾਫੀ ਭਾਰੀ ਗਹਿਣੇ ਪਾਉਂਦੀਆਂ ਹਨ। ਇਸ ਸਥਿਤੀ 'ਚ ਉਨ੍ਹਾਂ ਦਾ ਧਿਆਨ ਸਾੜ੍ਹੀ ਨਾਲੋਂ ਗਹਿਣਿਆਂ ਵੱਲ ਜ਼ਿਆਦਾ ਹੁੰਦਾ ਹੈ। ਇਸ ਲਈ ਹਮੇਸ਼ਾ ਸਾੜ੍ਹੀ ਦਾ ਮੁਤਾਬਕ ਗਹਿਣੇ ਪਾਉਣੇ ਚਾਹੀਦੇ ਹਨ। ਭਾਰੀ ਸਾੜ੍ਹੀਆਂ ਨਾਲ ਹਲਕੇ ਗਹਿਣੇ ਪਾਉਣ ਨਾਲ ਤੁਹਾਨੂੰ ਚੰਗੀ ਲੁਕ ਮਿਲੇਗੀ।
2. ਗਲਤ ਸਟਾਈਲ
ਸਾੜ੍ਹੀ ਬਨੰਣ ਦੇ ਬਹੁਤ ਸਾਰੇ ਤਰੀਕੇ ਹਨ। ਸਾੜ੍ਹੀ ਉਸੇ ਸਟਾਈਲ 'ਚ ਬਨੰਣੀ ਚਾਹੀਦੀ ਹੈ, ਜੋ ਤੁਹਾਡੇ 'ਤੇ ਜੱਚਦਾ ਹੋਵੇ। ਸਾੜ੍ਹੀ ਲੱਕ ਤੋਂ ਨਾ ਜ਼ਿਆਦਾ ਉੱਪਰ ਅਤੇ ਨਾ ਜ਼ਿਆਦਾ ਥੱਲੇ ਬਨੰਣੀ ਚਾਹੀਦੀ ਹੈ। ਪਤਲੀਆਂ ਔਰਤਾਂ ਧੁੰਨੀ ਹੇਠ ਸਾੜ੍ਹੀ ਬੰਨ ਸਕਦੀਆਂ ਹਨ ਪਰ ਮੋਟੀਆਂ ਔਰਤਾਂ ਅਜਿਹਾ ਨਹੀਂ ਕਰ ਸਕਦੀਆਂ ।
3. ਹੈਂਡਬੈਗ
ਕੁਝ ਔਰਤਾਂ ਸਾੜ੍ਹੀ ਨਾਲ ਪੁਰਾਣੇ ਅਤੇ ਕਾਫੀ ਵੱਡੇ ਹੈਂਡਬੈਗ ਫ਼ੜ ਲੈਂਦੀਆਂ ਹਨ, ਜਿਸ ਕਰਕੇ ਉਹ ਇਕ ਅਧਿਆਪਿਕਾ ਵਾਂਗ ਲੱਗਦੀਆਂ ਹਨ। ਕਿਸੇ ਵੀ ਪਾਰਟੀ ਜਾਂ ਸਮਾਰੋਹ 'ਚ ਤੁਹਾਨੂੰ ਹਮੇਸ਼ਾ ਪੋਟਲੀ ਬੈਗ ਜਾਂ ਕਲੱਚ ਪਰਸ ਲਿਜਾਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਸਟਾਈਲਿਸ਼ ਲੁਕ ਮਿਲੇਗੀ।
4. ਜੁੱਤੀ
ਸਾੜ੍ਹੀ ਕਾਫੀ ਥੱਲੇ ਹੋਣ ਕਾਰਨ ਜੁੱਤੀ ਨਹੀਂ ਦਿੱਸਦੀ। ਇਸ ਲਈ ਕੁਝ ਔਰਤਾਂ ਹੀਲ ਵਾਲੀ ਜੁੱਤੀ ਪਾਉਂਦੀਆਂ ਹਨ। ਸਾੜ੍ਹੀ ਨਾਲ ਹਮੇਸ਼ਾ ਮੇਲ ਕਰਦੀ ਅਤੇ ਆਰਾਮਦਾਇਕ ਜੁੱਤੀ ਪਾਉਣੀ ਚਾਹੀਦੀ ਹੈ।
5. ਪੇਟੀਕੋਟ
ਪੇਟੀਕੋਟ ਸਾੜ੍ਹੀ ਨਾਲ ਮੇਲ ਕਰਦਾ ਪਾਉਣਾ ਚਾਹੀਦਾ ਹੈ। ਇਸ ਨੂੰ ਸਹੀ ਤਰੀਕੇ ਨਾਲ ਬੰਨਣਾ ਚਾਹੀਦਾ ਹੈ ਤਾਂ ਜੋ ਸਾੜ੍ਹੀ ਦੇ ਥੱਲਿਓਂ ਨਾ ਦਿੱਸੇ।
6. ਬਲਾਊਜ਼
ਹਮੇਸ਼ਾ ਸਾੜ੍ਹੀ ਦੇ ਰੰਗ ਨਾਲ ਮੇਲ ਖਾਂਦਾ ਅਤੇ ਆਪਣੀ ਫਿਟਿੰਗ ਮੁਤਾਬਕ ਬਲਾਊਜ਼ ਪਾਉਣਾ ਚਾਹੀਦਾ ਹੈ।
ਕੈਂਡੀ ਕਲਰ 'ਚ ਸਟ੍ਰਾਈਪ ਫੈਸ਼ਨ
NEXT STORY