ਜਲੰਧਰ— ਜ਼ਿਆਦਾਤਰ ਲੋਕ ਆਪਣੇ ਕੱਪੜਿਆਂ ਨਾਲ ਜੁੱਤੀਆਂ ਮਿਲਾਉਣ ਦਾ ਪੂਰਾ ਧਿਆਨ ਰੱਖਦੇ ਹਨ। ਜੇਕਰ ਜੁੱਤੀਆਂ ਪੁਰਾਣੀਆਂ ਹੋ ਜਾਣ ਤਾਂ ਉਸ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਜੇਕਰ ਤੁਸੀਂ ਵੀ ਇੰਝ ਕਰਦੇ ਹੋ ਤਾਂ ਅੱਜ ਤੋਂ ਬਾਅਦ ਇੰਝ ਨਹੀਂ ਕਰੋਗੇ ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਪੁਰਾਣੇ ਜੁੱਤਿਆਂ ਨੂੰ ਨਵਾਂ ਰੂਪ ਦਿੱਤਾ ਜਾ ਸਕਦਾ ਹੈ।
ਜ਼ਰੂਰੀ ਸਮਾਨ
- ਪੁਰਾਣੇ ਸਫੇਦ ਜੁੱਤੇ
- 1 ਗੁਲਾਬੀ ਨੇਲ ਪਾਲਸ਼
- 1 ਨੀਲੀ ਨੇਲ ਪਾਲਸ਼
- 1 ਪੀਲੀ ਨੇਲ ਪਾਲਸ਼
- 1 ਸੰਤਰੀ ਨੇਲ ਪਾਲਸ਼
- 1 ਕਟੋਰੀ
- 1 ਟੂਥਪਿਕ
- ਪਾਣੀ
ਤਿਆਰ ਕਰਨ ਦੀ ਵਿਧੀ
1. ਸਭ ਤੋਂ ਪਹਿਲਾਂ ਆਪਣੇ ਪੁਰਾਣੀਆਂ ਜੁੱਤੀਆਂ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ ਫਿਰ ਧੋ ਕੇ ਚੰਗੀ ਤਰ੍ਹਾਂ ਸੁਕਾ ਲਓ।
2. ਹੁਣ ਇਕ ਟੱਬ 'ਚ ਪਾਣੀ ਪਾਓ ਅਤੇ ਕੁਝ ਬੂੰਦਾਂ ਗੁਲਾਬੀ ਨੇਲ ਪਾਲਸ਼ ਦੀਆਂ ਪਾ ਦਿਓ। ਫਿਰ ਇਸ ਉਪਰ ਕੁਝ ਬੂੰਦਾਂ ਨੀਲੀ ਨੇਲ ਪਾਲਸ਼, ਪੀਲੀ ਨੇਲ ਪਾਲਸ਼ ਅਤੇ ਪੀਲੀ ਨੇਲ ਪਾਲਸ਼ ਦੀਆਂ ਪਾ ਦਿਓ। ਫਿਰ ਆਖਿਰ 'ਚ ਇਸ ਉਪਰ ਕੁਝ ਬੂੰਦਾਂ ਸੰਤਰੀ ਨੇਲ ਪਾਲਸ਼ ਦੀਆਂ ਪਾ ਦਿਓ।
3. ਇਸ ਤੋਂ ਬਾਅਦ ਫਿਰ ਪਹਿਲਾਂ ਵਾਂਗ ਗੁਲਾਬੀ ਨੇਲ ਪਾਲਸ਼ ਦੀ ਬੂੰਦਾ ਫਿਰ ਨੀਲੀ ,ਪੀਲੀ ਅਤੇ ਸੰਤਰੀ ਨੇਲ ਪਾਲਸ਼ ਦੀਆਂ ਬੂੰਦਾ ਪਾ ਦਿਓ।
4. ਹੁਣ ਇਕ ਟੂਥਪਿਕ ਦੀ ਮਦਦ ਨਾਲ ਇਸ ਨੂੰ ਹਲਕਾ ਜਿਹਾ ਆਪਸ 'ਚ ਮਿਲਾ ਲਵੋਂ। ਇਸ ਤੋਂ ਬਾਅਦ ਬਣਾਏ ਗਏ ਸਮਾਨ 'ਚ ਆਪਣੇ ਪੁਰਾਣੇ ਜੁੱਤਿਆਂ ਨੂੰ ਡੁੱਬੋ ਦਿਓ ਧਿਆਨ ਰੱਖੋ ਕਿ ਜੁੱਤੇ ਨੂੰ ਤੁਸੀਂ ਟੇਢਾ ਕਰ ਕੇ ਪਾਓ। ਫਿਰ ਘੁੰਮਾਉਂਦੇ ਹੋਏ ਜੁੱਤੇ ਨੂੰ ਬਾਹਰ ਕੱਢ ਲਓ।
5. ਤੁਹਾਡੇ ਪੁਰਾਣੇ ਜੁੱਤੇ ਨਵੇਂ ਰੂਪ 'ਚ ਤਿਆਰ ਹਨ।
ਰਸੋਈ 'ਚ ਕੰਮ ਕਰਦੇ ਸਮੇਂ ਅਪਣਾਓ ਇਹ ਆਸਾਨ ਤਰੀਕੇ
NEXT STORY