ਮੁੰਬਈ— ਅਮੇਜ਼ਨ ਇੰਡੀਆ ਫੈਸ਼ਨ ਵੀਕ 2018 ਵਿਚ ਡਿਜ਼ਾਈਨਰ ਆਪਣੀ ਖੂਬਸੂਰਤ ਸਪ੍ਰਿੰਗ ਸਮਰ ਕੁਲੈਕਸ਼ਨ ਸ਼ੋਅ ਕੇਸ ਕਰ ਰਹੇ ਹਨ, ਜਿਸ ਵਿਚ ਪੇਸਟਲ ਅਤੇ ਬ੍ਰਾਈਟ, ਦੋਵਾਂ ਤਰ੍ਹਾਂ ਦੇ ਰੰਗਾਂ ਨਾਲ ਐਕਸਪੈਰੀਮੈਂਟ ਕੀਤਾ ਜਾ ਰਿਹਾ ਹੈ। ਹੁਣ ਤੱਕ ਫੈਸ਼ਨ ਵੀਕ ਵਿਚ ਜ਼ਿਆਦਾਤਰ ਕੁਲੈਕਸ਼ਨ ਵੈਸਟਰਨ ਬੇਸਡ ਹੀ ਰਹੀ। ਉਥੇ ਹੀ ਟ੍ਰੈਡੀਸ਼ਨਲ ਆਊਟਫਿੱਟਸ ਨੂੰ ਵੈਸਟਰਨ ਦਾ ਫਿਊਜ਼ਨ ਦੇ ਕੇ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਮਸ਼ਹੂਰ ਡਿਜ਼ਾਈਨਰਾਂ ਦੀ ਲਿਸਟ ਵਿਚ ਅਰਚਨਾ ਰਾਵ, ਰਾਜੇਸ਼ ਪ੍ਰਤਾਪ ਸਿੰਘ, ਪਾਇਲ ਪ੍ਰਤਾਪ, ਪੱਲਵੀ ਧਿਆਨੀ, ਅਬ੍ਰਾਹਿਮ ਅਤੇ ਠਾਕੋਰ, ਪੱਲਵੀ ਸਿੰਘੀ, ਸ਼ਰੁਤੀ ਸੰਚੇਤੀ, ਪ੍ਰਤਿਮਾ ਪਾਂਡੇ, ਲੇਬ Anomaly Munkee See Munkee Doo, Guapa ਆਦਿ ਸ਼ਾਮਲ ਰਹੇ। ਤੀਜੇ ਦਿਨ ਦੀ ਕੁਲੈਕਸ਼ਨ ਵਿਚ ਸਟ੍ਰਾਈਪ ਅਤੇ ਚੈੱਕਸ ਪ੍ਰਿੰਟਸ ਦਾ ਖੂਬ ਕ੍ਰੇਜ਼ ਦੇਖਣ ਨੂੰ ਮਿਲਿਆ।
ਡਿਜ਼ਾਈਨਰ ਪਾਇਲ ਪ੍ਰਤਾਪ ਨੇ ਹੈਂਡਲੂਮ ਕਾਟਨ, ਖਾਦੀ ਅਤੇ ਲਿਨਨ ਫੈਬ੍ਰਿਕ ਵਿਚ ਸਨਸ਼ਾਈਨ ਯੈਲੋ, ਇੰਡੀਗੋ, ਪੈਟਲ ਪਿੰਕ ਕਲਰ ਇਸਤੇਮਾਲ ਕੀਤਾ, ਜਿਸ 'ਤੇ ਪ੍ਰਿੰਟਿਡ ਤੇ ਬੀਡੇਡ ਫਲੋਰਲ ਵਰਕ ਦੇਖਣ ਨੂੰ ਮਿਲਿਆ। ਡਿਜ਼ਾਈਨਰ ਪੱਲਵੀ ਸਿੰਘੀ ਦੀ ਬ੍ਰਾਈਟ ਕੁਲੈਕਸ਼ਨ ਵਿਚ ਥ੍ਰੈੱਡ ਵਰਕ ਖਾਸ ਰਿਹਾ। ਮਾਡਲਸ ਨੇ ਰੈੱਡ ਕਲਰ ਦੇ ਪਾਮ-ਪਾਮ ਅਤੇ ਟੈਸਲ ਸਟਾਈਲ, ਅਸੈੱਸਰੀਜ਼ ਤੇ ਫੁੱਟਵੀਅਰ ਪਹਿਨ ਕੇ ਰੈਂਪਵਾਕ ਕੀਤੀ। ਲੇਬਲ Guapa ਦੀ ਵੈਸਟਰਨ ਕੁਲੈਕਸ਼ਨ ਵਿਚ ਫਲੋਰਲ ਪ੍ਰਿੰਟਸ ਤੇ ਰੱਫਲ ਸਟਾਈਲ ਖਾਸ ਰਹੇ। Anomaly ਦੀ ਡਿਜ਼ਾਈਨਰ ਮੇਘਾ ਖੋਸਲਾ ਦੀ ਕਾਟਨ ਕੁਲੈਕਸ਼ਨ ਵਿਚ ਸਟ੍ਰਾਈਪ ਦਾ ਖੂਬ ਕ੍ਰੇਜ਼ ਦੇਖਣ ਨੂੰ ਮਿਲਿਆ। ਪ੍ਰਤਿਮਾ ਪਾਂਡੇ ਦੇ ਇੰਡੋ ਵੈਸਟਰਨ ਡਿਜ਼ਾਈਨ ਕੀਤੇ ਆਊਟਫਿੱਟਸ ਵਿਚ ਫਲੋਰਲ ਐਂਬ੍ਰਾਇਡਰੀ ਖਾਸ ਰਹੀ। ਉਥੇ ਹੀ ਸ਼ਰੁਤੀ ਦੀ ਕੁਲੈਕਸ਼ਨ ਵਿਚ ਪੇਸਟਲ ਕਲਰ ਵਿਚ ਹਲਕਾ-ਫੁਲਕਾ ਫਲੋਰਲ ਵਰਕ ਦੇਖਣ ਨੂੰ ਮਿਲਿਆ। ਪੱਲਵੀ ਧਿਆਨੀ ਨੇ ਵੀ ਗ੍ਰਾਫਿਕ ਤੇ ਚੈੱਕਸ ਪ੍ਰਿੰਟਸ ਨਾਲ ਐਕਸਪੈਰੀਮੈਂਟ ਕੀਤਾ।
ਮਸ਼ਹੂਰ ਡਿਜ਼ਾਈਨਰ ਰਾਜੇਸ਼ ਪ੍ਰਤਾਪ ਸਿੰਘ ਦੀ ਮੇਲ-ਫੀਮੇਲ ਕੁਲੈਕਸ਼ਨ ਵਿਚ ਬਲੈਕ ਕਲਰ ਹੀ ਖਾਸ ਰਿਹਾ, ਜਦੋਂ ਕਿ ਉਨ੍ਹਾਂ ਨੇ ਬਲੈਕ ਐਂਡ ਵ੍ਹਾਈਟ ਆਊਟਫਿੱਟਸ ਵਿਚ ਸਟ੍ਰਾਈਪ, ਚੈੱਕਸ, ਮੋਨੋਕ੍ਰੋਮ, ਪੋਲਕਾ ਤੇ ਮੈਟੇਲਿਕ ਨਾਲ ਚੰਗਾ ਐਕਸਪੈਰੀਮੈਂਟ ਦਿਖਾਇਆ। ਬਾਲੀਵੁੱਡ ਅਦਾਕਾਰ ਅਭੈ ਦਿਓਲ ਨੇ ਉਨ੍ਹਾਂ ਲਈ ਰੈਂਪਵਾਕ ਕੀਤੀ, ਜਿਸ ਵਿਚ ਉਹ 'ਆਲ ਇਨ ਬਲੈਕ' ਡਾਪਰ ਲੁਕ ਵਿਚ ਨਜ਼ਰ ਆਏ।
ਜਲਦੀ ਭਾਰ ਘਟਾਉਣ ਲਈ ਕਰੋ ਜੀਰੇ ਦਾ ਇਸ ਤਰ੍ਹਾਂ ਇਸਤੇਮਾਲ
NEXT STORY