ਜਲੰਧਰ— ਹਰ ਰੋਜ ਸਿਰਫ ਇਕ ਹੀ ਫਲ ਨਹੀਂ ਖਾਣਾ ਚਾਹੀਦਾ, ਸਗੋਂ ਵੱਖ-ਵੱਖ ਫਲਾਂ ਨੂੰ ਕੱਟ ਕੇ ਉਸ ਦੀ ਫਰੂਟ ਚਾਟ ਬਣਾ ਕੇ ਖਾਣੀ ਚਾਹੀਦੀ ਹੈ। ਇਸ ਦੇ ਖਾਣ ਦਾ ਮਜਾ ਤੁਸੀਂ ਘਰ ਦੇ ਨਾਲ-ਨਾਲ ਬਾਹਰ ਜਾ ਕੇ ਵੀ ਲੈ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਫਰੂਟ ਚਾਟ ਨੂੰ ਲੰੰਮੇਂ ਸਮੇਂ ਤੱਕ ਕਿਵੇਂ ਤਾਜ਼ਾ ਰੱਖਿਆ ਜਾ ਸਕਦਾ ਹੈ।
ਨੁਕਤੇ-
- ਫੱਲਾਂ ਨੂੰ ਕੱਟਣ ਤੋਂ ਪਹਿਲਾਂ ਧੋ ਕੇ ਸਾਫ ਕੱਪੜੇ ਨਾਲ ਪੂੰਝ ਲਓ।
- ਜੇ ਤੁਸੀਂ ਫਰੂਟ ਚਾਟ ਦਫਤਰ ਲੈ ਜਾ ਰਹੇ ਹੋ ਤਾਂ ਸੇਬ, ਕੇਲੇ ਅਤੇ ਸੰਤਰਿਆਂ ਨੂੰ ਬਿਨਾਂ ਛਿੱਲੇ ਹੀ ਲੈ ਜਾਓ।
- ਜੇ ਫੱਲਾਂ ਨੂੰ ਕੱਟ ਕੇ ਲੈ ਜਾਣਾ ਜ਼ਰੂਰੀ ਹੈ ਤਾਂ ਉਨ੍ਹਾਂ ਨੂੰ ਕੱਟਣ ਤੋਂ ਪਹਿਲਾਂ ਚਾਕੂ 'ਤੇ ਨਿੰਬੂ ਦਾ ਰਸ ਲਗਾ ਲਓ।
- ਫਰੂਟ ਚਾਟ ਜਾਂ ਸਲਾਦ 'ਚ ਪਹਿਲਾਂ ਹੀ ਕਾਲਾ ਨਮਕ ਜਾਂ ਚਾਟ ਮਸਾਲਾ ਨਾ ਪਾਓ। ਇਨ੍ਹਾਂ ਨੂੰ ਵੱਖਰਾ ਕਿਸੇ ਪਾਊਚ 'ਚ ਰੱਖੋ।
- ਫਰੂਟ ਚਾਟ 'ਚ ਕਦੇ ਵੀ ਤਰਬੂਜ ਨਾ ਪਾਓ ਕਿਉਂਕਿ ਇਹ ਜ਼ਲਦੀ ਗਲ ਜਾਂਦਾ ਹੈ। ਇਸ ਨੂੰ ਕਿਸੇ ਦੂਜੇ ਡੱਬੇ 'ਚ ਲਿਜਾਓ।
- ਕੇਲੇ ਨੂੰ ਛਿਲਕੇ ਸਮੇਤ ਕੱਟ ਕੇ ਰੱਖੋ।
- ਰਸਦਾਰ ਫੱਲਾਂ ਜਿਵੇਂ ਪਪੀਤਾ, ਖਰਬੂਜਾ, ਕੀਵੀ ਅਤੇ ਅੰਬ ਨੂੰ ਸਲਾਦ ਜਾਂ ਫਰੂਟ ਚਾਟ 'ਚ ਪਹਿਲਾਂ ਤੋਂ ਹੀ ਕੱਟ ਕੇ ਨਾ ਰੱਖੋ।
ਸੰਬੰਧ ਬਣਾਉਣ ਤੋਂ ਬਾਅਦ ਨਾ ਕਰੋ ਸਾਥੀ ਨਾਲ ਇਹ ਗੱਲਾਂ
NEXT STORY