ਲੁਧਿਆਣਾ : ਪੰਜਾਬ ਵਿਚ ਵਿਗੜੀ ਕਾਨੂੰਨ ਵਿਵਸਥਾ ਦੇ ਵਿਰੋਧ ਵਜੋਂ ਸੁਖਬੀਰ ਬਾਦਲ ਨੂੰ ਲੁਧਿਆਣਾ ਦੇ ਡੀ.ਸੀ. ਦਫਤਰ 'ਚ ਚੂੜੀਆਂ ਦੇਣ ਜਾ ਰਹੇ ਕਾਂਗਰਸ ਦੇ ਐਮ.ਪੀ. ਰਵਨੀਤ ਬਿੱਟੂ ਸਮੇਤ ਸਮਰਥਕਾਂ 'ਤੇ ਪੁਲਸ ਨੇ ਪਾਣੀ ਦੀ ਬੋਛਾਰ ਕੀਤੀ। ਇਸ ਦੌਰਾਨ ਰਵਨੀਤ ਬਿੱਟੂ ਦੇ ਸਮਰਥਕਾਂ ਅਤੇ ਪੁਲਸ ਵਿਚਾਲੇ ਧੱਕਾਮੁੱਕੀ ਵੀ ਹੋਈ ਜਿਸ ਵਿਚ ਬਿੱਟੂ ਦੇ ਸਮਰਥਕਾਂ ਦੀਆਂ ਪੱਗਾਂ ਵੀ ਉਤਰ ਗਈਆਂ।
ਦਰਅਸਲ ਪੰਜਾਬ 'ਚ ਬਦ ਤੋਂ ਬਦਤਰ ਹੋ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਂਗਰਸ ਪਾਰਟੀ ਸੁਖਬੀਰ ਬਾਦਲ ਨੂੰ ਚੂੜੀਆਂ ਭੇਟ ਕਰਨ ਜਾ ਰਹੀ ਸੀ ਕਿਉਂਕਿ ਬਰਗਾੜੀ ਮਾਮਲੇ ਤੋਂ ਹੁੰਦੇ ਹੋਏ, ਮਾਤਾ ਚੰਦ ਕੌਰ ਜੀ ਦੀ ਹੱਤਿਆ, ਗੈਂਗਸਟਰਾਂ ਵਲੋਂ ਗੁੰਡਾਗਰਦੀ ਅਤੇ ਸਿੱਖ ਪ੍ਰਚਾਰਕ ਢੱਡਰੀਆਂ ਵਾਲਿਆਂ 'ਤੇ ਕਾਤਲਾਨਾ ਹਮਲਾ ਹੋਇਆ ਪਰ ਅਜੇ ਤਕ ਦੋਸ਼ੀਆਂ ਨੂੰ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ। ਜਿਸ ਦੇ ਰੋਸ ਵਜੋਂ ਕਾਂਗਰਸੀ ਆਗੂ ਰਵਨੀਤ ਬਿੱਟੂ ਸਮਰਥਕਾਂ ਸਮੇਤ ਡੀ.ਸੀ. ਦਫਤਰ ਸੁਖਬੀਰ ਬਾਦਲ ਨੂੰ ਚੂੜੀਆਂ ਦੇਣ ਜਾ ਰਹੇ ਸਨ।
ਹਮਲੇ ਦੀ ਸੀ. ਬੀ. ਆਈ. ਜਾਂਚ ਹੋਵੇ : ਬਾਬਾ ਰਣਜੀਤ ਸਿੰਘ
NEXT STORY