ਸ਼ਿਲਪਾ ਸ਼ੈੱਟੀ ਨੇ ਇੰਗਲੈਂਡ 'ਚ ਰਿਐਲਿਟੀ ਸ਼ੋਅ 'ਬਿਗ ਬੌਸ' 'ਚ ਹਿੱਸਾ ਲੈ ਕੇ ਸਫਲ ਵਾਪਸੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸ਼ੰਸਾ ਖੱਟੀ ਸੀ ਪਰ ਹੁਣੇ ਜਿਹੇ ਉਸ ਨੇ ਇਕ ਅਮੇਰਿਕੀ ਟੀ. ਵੀ. ਸ਼ੋਅ ਨੂੰ ਸਾਫ ਮਨ੍ਹਾ ਕਰ ਦਿੱਤਾ ਹੈ। ਅਮੇਰਿਕੀ ਸੀਰੀਅਲ 'ਦਿ ਰਾਇਲਸ' ਦੇ ਨਿਰਮਾਤਾਵਾਂ ਨੇ ਇਸ ਦੇ ਕੁਝ ਐਪੀਸੋਡ 'ਚ ਕੰਮ ਕਰਨ ਦਾ ਆਫਰ ਉਸ ਨੂੰ ਦਿੱਤਾ ਸੀ ਪਰ ਇਸ ਸੀਰੀਅਲ 'ਚ ਕੰਮ ਕਰਕੇ ਅਮੇਰਿਕੀ ਦਰਸ਼ਕਾਂ 'ਚ ਆਪਣੀ ਪਛਾਣ ਬਣਾਉਣ ਦਾ ਮੌਕਾ ਸਵੀਕਾਰ ਕਰਨ ਤੋਂ ਉਸ ਨੇ ਇਨਕਾਰ ਕਰ ਦਿੱਤਾ ਕਿਉਂਕਿ ਉਸ ਕੋਲ ਪਹਿਲਾਂ ਹੀ ਇੰਨਾ ਕੰਮ ਹੈ ਕਿ ਉਹ ਸਮਾਂ ਨਹੀਂ ਕੱਢ ਸਕਦੀ।
ਨਿਰਮਾਤਾ ਚਾਹੁੰਦੇ ਸਨ ਕਿ ਸ਼ਿਲਪਾ ਜੁਲਾਈ ਦੇ ਮੱਧ 'ਚ ਲਗਾਤਾਰ ਇਸ ਦੇ ਲਈ 20 ਦਿਨ ਸ਼ੂਟਿੰਗ ਕਰੇ ਪਰ ਉਸ ਕੋਲ ਡੇਟਸ ਹੀ ਨਹੀਂ ਸਨ, ਇਸ ਲਈ ਉਸ ਨੇ ਸਾਫ ਮਨ੍ਹਾ ਕਰ ਦਿੱਤਾ। ਸੂਤਰ ਅਨੁਸਾਰ, ''ਸੀਰੀਅਲ 'ਦਿ ਰਾਇਲਸ' ਵਾਲੇ ਸ਼ਿਲਪਾ ਨੂੰ ਇਸ ਦਾ ਹਿੱਸਾ ਬਣਾਉਣ ਲਈ ਕਾਹਲੇ ਸਨ ਕਿਉਂਕਿ ਇਸ ਦਾ ਇਕ ਕਿਰਦਾਰ ਸ਼ਿਲਪਾ ਲਈ ਇਕਦਮ ਸਹੀ ਸੀ ਅਤੇ ਉਹ ਇੰਗਲੈਂਡ 'ਚ ਸ਼ਿਲਪਾ ਦੀ ਲੋਕਪ੍ਰਿਯਤਾ ਤੋਂ ਵੀ ਵਾਕਿਫ ਹਨ। ਸ਼ਿਲਪਾ ਨੂੰ ਵੀ ਇਸ ਰੋਲ 'ਚ ਦਿਲਚਸਪੀ ਸੀ ਪਰ ਸਮੇਂ ਦੀ ਘਾਟ ਨੇ ਇਹ ਸਭ ਹੋਣ ਨਹੀਂ ਦਿੱਤਾ।