ਚੰਡੀਗੜ੍ਹ — ਸੈਲਫੀ ਲੈਣ ਦਾ ਸ਼ੌਕ ਹਰ ਕਿਸੇ 'ਚ ਹੀ ਵੱਧਦਾ ਜਾ ਰਿਹਾ ਹੈ। ਬੱਚੇ ਤੋਂ ਲੈ ਕੇ ਵੱਡੇ 'ਤੱਕ ਜਿੱਥੇ ਹੋਵੋ ਉੱਥੇ ਹੀ ਸੈਲਫੀ ਲੈਣ ਦਾ ਸ਼ੌਕ ਹੋ ਗਿਆ ਹੈ। ਜਿਸ ਦੇ ਕਾਰਨ ਕਈ ਲੋਕ ਆਪਣੀ ਜਾਨ 'ਤੱਕ ਗਵਾ ਚੁੱਕੇ ਹਨ। ਹਰ ਕੋਈ ਆਪਣੇ ਖਾਸ ਪਲਾਂ ਨੂੰ ਸੈਲਫੀ 'ਚ ਕੈਦ ਕਰਨ ਦੀ ਕਰਦਾ ਹੈ। ਅੱਜਕੱਲ੍ਹ ਨੌਜਵਾਨ ਸੈਲਫੀ ਲੈਣ ਲਈ ਨਵੀਂਆਂ-ਨਵੀਂਆ ਜਗ੍ਹਾਂ ਲੱਭਦੇ ਹਨ ਤਾਂ ਜੋ ਉਨ੍ਹਾਂ ਦੀ ਸੈਲਫੀ ਸੁੰਦਰ ਆਏ। ਅਸੀਂ ਤੁਹਾਨੂੰ ਇਸ ਤਰ੍ਹਾਂ ਦੀਆਂ ਜਗ੍ਹਾਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਤੁਸੀਂ ਆਪਣੀ ਜ਼ਿੰਦਗੀ ਦੀ ਵਧੀਆ ਤੋਂ ਵਧੀਆ ਸੈਲਫੀ ਲੈ ਸਕਦੇ ਹੋ।
1. ਡਲ ਲੇਕ ਕਸ਼ਮੀਰ
ਕਸ਼ਮੀਰ ਦੀਆਂ ਵਾਦੀਆਂ ਕਿਸੇ ਜੰਨਤ ਤੋਂ ਘੱਟ ਨਹੀਂ ਹਨ। ਸ੍ਰੀਨਗਰ 'ਚ ਮੌਜੂਦ ਡਲ ਝੀਲ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ।
2. ਫੁੱਲਾਂ ਦੀ ਘਾਟੀ, ਉੱਤਰਾ-ਖੰਡ
ਸੈਲਫੀ ਲੈਣ ਲਈ ਫੁੱਲਾਂ ਦੀ ਘਾਟੀ ਤੋਂ ਵਧੀਆ ਹੋਰ ਕੋਈ ਜਗ੍ਹਾਂ ਨਹੀਂ। ਉੱਤਰਾਂ ਖੰਡ ਨੂੰ ਦੇਵਭੂਮੀ ਕਿਹਾ ਜਾਂਦਾ ਹੈ। ਰੰਗ-ਬਿਰੰਗੇ ਫੁੱਲਾਂ ਦੇ ਵਿੱਚ ਸੈਲਫੀ ਲੈਣ ਦਾ ਮਜ਼ਾ ਦੌਗੁÎਣਾ ਹੋ ਜਾਂਦਾ ਹੈ।
3. ਪੇਂਗੋਂਗ ਝੀਲ, ਲੱਦਾਖ
ਇਹ ਭਾਰਤ ਦੀ ਸਭ ਤੋਂ ਸੁੰਦਰ ਜਗ੍ਹਾਂ 'ਚੋਂ ਇਕ ਹੈ। ਲੱਦਾਖ ਦੀ ਖੂਬਸੂਰਤੀ ਹਰ ਕਿਸੇ ਨੂੰ ਆਪਣੇ ਵੱਲ ਖਿੱਚਦੀ ਹੈ। ਜੇਕਰ ਤੁਹਾਨੂੰ ਸੈਲਫੀ ਲੈਣ ਦਾ ਸ਼ੌਕ ਹੈ ਤਾਂ ਇਸ ਜਗ੍ਹਾਂ 'ਤੇ ਜ਼ਰੂਰ ਜਾਓ।
4. ਜੈਸਲਮੇਰ ਰਾਜਸਥਾਨ
ਰਾਜਸਥਾਨ ਦਾ ਜੈਸਲਮੇਰ ਸੈਲਫੀ ਲੈਣ ਲਈ ਬਹੁਤ ਹੀ ਵਧੀਆ ਜਗ੍ਹਾਂ ਹੈ। ਇਥੇ ਊਠ ਦੀ ਸਵਾਰੀ ਕਰਨ ਦਾ ਜੋ ਮਜ਼ਾ ਆਉਂਦਾ ਹੈ ਉਹ ਹੋਰ ਕਿਤੇ ਵੀ ਨਹੀਂ ਆਉਂਦਾ। ਇਥੇ ਜਾ ਕੇ ਸੈਲਫੀ ਜ਼ਰੂਰ ਲਓ।
5. ਗੁਜਰਾਤ ਦਾ ਕੱਛ
ਗੁਜਰਾਤ ਦੇ ਕੱਛ 'ਚ ਬਹੁਤ ਸਾਰੀਆਂ ਇਮਾਰਤਾਂ, ਮੰਦਿਰ, ਸਮਜਿਦ ਅਤੇ ਕਈ ਸਾਰੇ ਘੁੰਮਣ ਲਈ ਸਥਾਨ ਹਨ ਇੱਥੇ ਸੈਲਫੀ ਲੈਣ ਦਾ ਅਲਗ ਹੀ ਮਜ਼ਾ ਹੈ।
ਵੈਕਸ ਪੇਪਰ ਦਾ ਇਸਤੇਮਾਲ ਕਰੋ ਇਸ ਤਰੀਕੇ ਨਾਲ
NEXT STORY