ਕਿਸੇ ਵੀ ਦੇਸ਼ ਨਾਲ ਵਪਾਰ ਕਰ ਸਕਦਾ ਹੈ ਭਾਰਤ : ਵੀ.ਕੇ. ਸਿੰਘ

You Are HereMaharashtra
Wednesday, February 15, 2017-4:28 AM

ਮੁੰਬਈ— ਵਿਦੇਸ਼ ਸੂਬਾ ਮੰਤਰੀ ਵੀ. ਕੇ. ਸਿੰਘ ਨੇ ਕਿਹਾ ਕਿ ਵਪਾਰ ਦੇ ਲਿਹਾਜ਼ ਤੋਂ ਭਾਰਤ ਕਿਸੇ ਵੀ ਦੇਸ਼ 'ਚ ਭੇਦ ਨਹੀਂ ਕਰਦਾ ਅਤੇ ਉਹ ਕਿਸੇ ਵੀ ਦੇਸ਼ ਨਾਲ ਵਪਾਰ ਕਰ ਸਕਦਾ ਹੈ। ਸਿੰਘ ਨੇ ਇਥੇ ਇਕ ਪ੍ਰੋਗਰਾਮ 'ਚ ਕਿਹਾ, ''ਭਾਰਤ, ਅਮਰੀਕਾ ਦੇ ਨਾਲ-ਨਾਲ ਰੂਸ ਨਾਲ ਵੀ ਵਪਾਰ ਕਰ ਸਕਦਾ ਹੈ। ਇਸੇ ਤਰ੍ਹਾਂ ਅਸੀਂ ਸਾਊਦੀ ਅਰਬ ਅਤੇ ਈਰਾਨ ਨਾਲ ਵੀ ਇਕੋਂ ਸਮੇਂ 'ਤੇ ਵਪਾਰ ਕਰ ਸਕਦੇ ਹਾਂ ਕਿਉਂਕਿ ਸਾਡਾ ਕੋਈ ਵੀ ਪੱਖਪਾਤ ਨਹੀਂ ਹੈ। ਉਨ੍ਹਾਂ ਕਿਹਾ, ''ਅਸੀਂ ਵਿਕਾਸ ਪ੍ਰਕਿਰਿਆ 'ਚ ਆਉਣ ਵਾਲੇ ਅੱੜਿਕਿਆਂ ਨੂੰ ਦੂਰ ਕਰ ਰਹੇ ਹਾਂ ਤਾਂ ਜੋ ਵਿਦੇਸ਼ੀ ਕੰਪਨੀਆਂ ਨਾਲ ਅਸਾਨੀ ਨਾਲ ਭਾਗੀਦਾਰੀ ਕੀਤੀ ਜਾ ਸਕੇ। ਹਰੇਕ ਦੂਤਘਰ ਦਾ ਵਪਾਰਕ ਅਧਿਕਾਰੀ, ਭਾਰਤੀ ਸੂਬਿਆਂ ਨੂੰ ਉਨਾਂ ਦੇ ਵਪਾਰਕ ਮੌਕਿਆਂ ਦੇ ਸੋਸ਼ਣ ਕਰਨ 'ਚ ਮਦਦ ਕਰ ਰਿਹਾ ਹੈ। ਇਹ ਪਹਿਲਾਂ ਨਹੀਂ ਹੁੰਦਾ ਸੀ।' ਸਿੰਘ ਨੇ ਕਿਹਾ ਕਿ ਬੀਤੇ ਢਾਈ ਸਾਲ 'ਚ ਨੀਤੀ ਮੋਰਚਿਆਂ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ ਹੈ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.