ਖਡੂਰ ਸਾਹਿਬ (ਕੁਲਾਰ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀ ਮੰਡਲ 'ਚ ਕੀਤੇ ਵਾਧੇ ਨੇ ਜਿੱਥੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ ਹਨ। ਉਥੇ ਹੀ ਕਾਂਗਰਸੀ ਵਰਕਰਾਂ ਦਾ ਮਨੋਬਲ ਵੀ ਉੱਚਾ ਹੋਇਆ ਅਤੇ ਨਾਲ ਹੀ ਵਿਕਾਸ ਕਾਰਜ ਵੀ ਆਪਣੀ ਰਫਤਾਰ ਫੜਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਸਵਿੰਦਰ ਸਿੰਘ ਸ਼ਾਹ ਮੀਆਂਵਿੰਡ ਜਨਰਲ ਸਕੱਤਰ ਕਾਂਗਰਸ ਨੇ ਨਵੇਂ ਬਣੇ ਕੈਬਨਿਟ ਮੰਤਰੀ ਓ. ਪੀ ਸੋਨੀ ਨੂੰ ਵਧਾਈ ਦਿੰੰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਓ. ਪੀ ਸੋਨੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਖੁਸ਼ੀ ਜਾਹਿਰ ਕੀਤੀ। ਇਸ ਮੌਕੇ ਉਨ੍ਹਾਂ ਨਾਲ ਗੁਰਿੰਦਰਪਾਲ ਸਿੰਘ ਕੰਗ ਬੋਦਲਕੀੜੀ, ਤੇਜਿੰਦਰ ਸਿੰਘ ਸ਼ਾਹ ਮੀਆਂਵਿੰਡ, ਲੱਖਾ ਸਿੰਘ ਆਦਿ ਹਾਜ਼ਰ ਸਨ।
ਪੋਤੀ ਦੀ ਇੱਜ਼ਤ ਬਚਾਉਣ ਲਈ ਦਾਦੀ ਨੇ ਲੁਟਾਈ ਆਪਣੀ ਆਬਰੂ (ਵੀਡੀਓ)
NEXT STORY