ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਰਾਜੀਵ) : ਜ਼ਿਲਾ ਤਰਨਤਾਰਨ ਅੰਦਰ 12 ਸ਼੍ਰੇਣੀ ਦੀਆਂ ਪ੍ਰੀਖਿਆਵਾਂ ਦੇ ਆਏ ਨਤੀਜੇ ਨੇ ਇਸ ਵਾਰ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਪੰਜਾਬ ਭਰ 'ਚੋਂ ਜ਼ਿਲਾ ਤਰਨਤਾਰਨ ਦੇ ਵਿਦਿਆਰਥੀਆਂ ਦਾ ਨਤੀਜੇ ਦਾ ਪ੍ਰਦਰਸ਼ਨ ਤਸੱਲੀ ਬਖਸ਼ ਨਾ ਹੋਣਾ ਦਰਸਾਉਦਾ ਹੈ ਕਿ ਇਸ ਵਾਰ ਕੀਤੀ ਨਕਲ ਤੇ ਸਖਤੀ ਕਾਰਨ ਅਜਿਹਾ ਹੋਇਆ ਹੈ। ਉਥੇ ਹੀ ਸਰਹੱਦੀ ਖੇਤਰ ਦੀ ਨਾਮਵਰ ਸੰਸਥਾ ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਵਧੀਆ ਨੰਬਰ ਲੈ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਪ੍ਰੀਖਿਆ 'ਚ 12ਵੀਂ ਸ਼੍ਰੇਣੀ ਦੀ ਆਰਟਸ ਦੀ ਵਿਦਿਆਰਥਣ ਬਲਜਿੰਦਰ ਕੌਰ ਨੇ 90 ਪ੍ਰਤੀਸ਼ਤ, ਮਨਬੀਰ ਕੌਰ ਨੇ 88 ਪ੍ਰਤੀਸ਼ਤ, ਲਖਵਿੰਦਰ ਕੌਰ ਨੇ 88 ਪ੍ਰਤੀਸ਼ਤ, ਕਾਮਰਸ 'ਚੋਂ ਰਾਜਬੀਰ ਕੌਰ ਨੇ 85 ਪ੍ਰਤੀਸ਼ਤ, ਅਰਸ਼ਦੀਪ ਕੌਰ ਨੇ 80 ਪ੍ਰਤੀਸ਼ਤ, ਜਦਕਿ 12 ਸ਼੍ਰੇਣੀ ਦੀ ਨੋਨਮੈਡੀਕਲ ਦੀ ਵਿਦਿਆਰਥਣ ਚੰਚਲ ਕੁਮਾਰੀ ਨੇ 79 ਪ੍ਰਤੀਸ਼ਤ ਅੰਕ ਹਾਸਲ ਕਰਕੇ ਮਾਪਿਆ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਆ ਗੁਰੁਕੁਲ ਕਾਲਜ ਅਤੇ ਸਕੂਲ ਦੀ ਪ੍ਰਿੰਸੀਪਲ ਸੋਨੀਆ ਮਲੋਹਤਰਾ ਅਤੇ ਸਕੂਲ ਦੇ ਐੱਮ. ਡੀ ਦਲਜੀਤ ਮਲੋਹਤਰਾ ਨੇ ਦੱਸਿਆ ਕਿ ਬੱਚਿਆਂ ਵਲੋਂ ਕੀਤੀ ਮਿਹਨਤ ਰੰਗ ਲਿਆਈ ਹੈ। ਅੱਜ ਸਾਨੂੰ ਵੀ ਮਾਨ ਮਹਿਸੂਸ ਹੋ ਰਿਹਾ ਹੈ ਸਟਾਫ ਵਲੋ ਕਰਵਾਈ ਗਈ ਮਿਹਨਤ ਦੇ ਚੰਗੇ ਨਤੀਜੇ ਨਿਕਲੇ ਹਨ। ਇਸ ਸਬੰਧੀ ਸਕੂਲ ਦੇ ਵਿਹੜੇ 'ਚ ਕਰਵਾਏ ਗਏ ਸਮਾਗਮ ਮੌਕੇ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਦੇ ਮੈਡਮ ਸੋਨੀਆ ਮਲੋਹਤਰਾ ਤੇ ਐੱਮ. ਡੀ ਦਲਜੀਤ ਮਲੋਹਤਰਾ ਨੇ ਮੂੰਹ ਮਿੱਠਾ ਕਰਵਾਉਂਦਿਆ ਉਨ੍ਹਾਂ ਦੀ ਪ੍ਰਾਪਤੀ ਤੇ ਵਧਾਈ ਦਿੱਤੀ। ਇਸ ਮੌਕੇ ਵਿਦਿਆਰਥੀਆਂ ਵਲੋਂ ਖੁਸ਼ੀ 'ਚ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਕਰਦਿਆ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਧੀਰਜ ਮਹਿਤਾ, ਕੋਆਰਡੀਨੇਟਰ ਪਰਮਜੀਤ ਕੌਰ, ਰੁਪਿੰਦਰ ਕੌਰ, ਕੰਵਲਜੀਤ ਕੌਰ, ਖੁਸ਼ਬੂ ਖਾਲਰਾ, ਬਲਜੀਤ ਕੌਰ, ਹਰਮੀਤ ਸਿੰਘ, ਅਮਰਦੀਪ ਕੌਰ, ਸ਼ਰਨਜੀਤ ਕੌਰ, ਰਮਨਦੀਪ ਕੌਰ ਆਦਿ ਹਾਜ਼ਰ ਸਨ।
ਗੁਰਦਾਸਪੁਰ 'ਚ ਅੱਗ ਲੱਗਣ ਕਾਰਨ 70 ਏਕੜ ਕਣਕ ਦੀ ਫਸਲ ਸੜ ਕੇ ਸੁਆਹ
NEXT STORY