ਗੁਰੂਹਰਸਹਾਏ (ਆਵਲਾ) - ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਸਟੇਟ ਕਮੇਟੀ ਦੇ ਫੈਸਲੇ 'ਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਇਹ ਪੁਤਲਾ ਉਨ੍ਹਾਂ ਨੇ ਗੁਰੂਹਰਸਹਾਏ ਦੇ ਰੇਲਵੇ ਪਾਰਕ ਦੇ ਬਾਹਰ ਫੂਕਿਆ। ਇਸ ਮੌਕੇ ਵਰਕਰਾਂ ਅਤੇ ਹੈਲਪਰਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀ ਕਰਨਾ, ਸਗੋਂ ਉਹ ਉਨ੍ਹਾਂ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ ਹਨ। ਜਿਸ ਕਾਰਨ ਜੱਥੇਬੰਦੀਆਂ 'ਚ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਨੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੇ 100 ਕਰੋੜ ਦੇ ਬਿੱਲਾਂ 'ਤੇ ਰੋਕ ਲੱਗਾ ਦਿੱਤੀ ਹੈ, ਜਿਸ 'ਚ ਬੱਚਿਆਂ ਦੇ ਰਾਸ਼ਨ, ਆਂਗਨਵਾੜੀ ਕੇਂਦਰਾਂ ਦਾ ਕਿਰਾਇਆ ਅਤੇ ਵਰਦੀਆਂ ਦੇ ਪੈਸੇ ਅਤੇ ਸਟੇਸ਼ਨਰੀ ਦੇ ਸਾਮਾਨ ਆਦਿ ਦੇ ਪੈਸੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ 2 ਮਹੀਨਿਆਂ ਤੋਂ ਭੱਤਾ ਵੀ ਨਹੀਂ ਮਿਲ ਰਿਹਾ। ਇਸ ਮੌਕੇ ਹਲਕਾ ਪ੍ਰਧਾਨ ਕੁਲਜੀਤ ਕੌਰ, ਪੂਜਾ ਰਾਨੀ, ਸ਼ੀਲਾ ਰਾਨੀ, ਮਨਜੀਤ ਕੌਰ ਆਦਿ ਵਰਕਰ ਮੌਜੂਦ ਸਨ।
ਪੰਜਾਬ 'ਚ 50 ਸੰਸਥਾਨਾਂ 'ਚੋਂ 200 ਦਿਨ ਚਲੇਗਾ ਰੋਜ਼ਗਾਰ ਮੇਲਾ : ਚੰਨੀ
NEXT STORY