ਮੋਗਾ (ਅਜ਼ਾਦ) - ਮੋਗਾ ਪੁਲਸ ਨੇ ਭਗੌੜਿਆਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਤਹਿਤ ਇਕ ਭਗੌੜੇ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਸਾਊਥ ਦੇ ਹੌਲਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਸਾਊਥ (ਮੋਗਾ) ਵੱਲੋਂ 6 ਜੁਲਾਈ 2016 ਨੂੰ ਰਾਧੇ ਮੋਹਨ ਨਿਵਾਸੀ ਨੇੜੇ ਗੀਤਾ ਭਵਨ (ਮੋਗਾ) ਦੀ ਸਕੂਟਰੀ ਚੋਰੀ ਹੋਣ 'ਤੇ ਅਣਪਛਾਤੇ ਵਿਅਕਤੀ ਖਿਲਾਫ ਚੋਰੀ ਦਾ ਮਾਮਲਾ ਦਰਜ ਕੀਤਾ ਸੀ।
ਇਸ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਸ ਨੇ ਉਕਤ ਮਾਮਲੇ 'ਚ ਰਾਹੁਲ ਗਾਬਾ ਉਰਫ ਲੱਕੀ ਨਿਵਾਸੀ ਉੱਚਾ ਵਿਹੜਾ (ਮੋਗਾ) ਨੂੰ ਨਾਮਜ਼ਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਮਾਣਯੋਗ ਅਦਾਲਤ ਨੇ 2 ਅਪ੍ਰੈਲ 2018 ਨੂੰ ਅਦਾਲਤ 'ਚ ਪੇਸ਼ ਨਾ ਹੋਣ 'ਤੇ ਭਗੌੜਾ ਐਲਾਨਿਆ ਸੀ। ਹੌਲਦਾਰ ਕੁਲਵੰਤ ਸਿੰਘ ਨੇ ਕਿਹਾ ਕਿ ਉਸ ਨੂੰ ਗੁਪਤ ਸੂਤਰਾਂ ਦੇ ਆਧਾਰ 'ਤੇ ਗ੍ਰਿਫਤਾਰ ਕਰ ਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਆਦੇਸ਼ ਦਿੱਤਾ।
ਚੋਲ ਦੀ ਮੰਗ 'ਚ ਕਮੀ ਦੇ ਕਾਰਨ ਇੰਡਸਟ੍ਰੀਜ਼ ਸੰਚਾਲਕਾਂ ਲਈ ਮੁਸ਼ਕਿਲਾਂ ਵਧੀਆਂ
NEXT STORY