ਮੋਗਾ,(ਸੰਦੀਪ)—ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ ਨੇ ਹੈਰੋਇਨ ਸਮੱਗਲਿੰਗ ਦੇ ਮਾਮਲੇ 'ਚ ਸ਼ਾਮਲ 2 ਦੋਸ਼ੀਆਂ ਨੂੰ ਸਬੂਤਾਂ ਦੇ ਆਧਾਰ 'ਤੇ 7-7 ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਅਦਾਲਤ ਨੇ ਜੁਰਮਾਨਾ ਨਾ ਅਦਾ ਕਰਨ ਦੀ ਸੂਰਤ 'ਚ ਉਨ੍ਹਾਂ ਨੂੰ 1-1 ਸਾਲ ਦੀ ਹੋਰ ਕੈਦ ਕੱਟਣ ਦਾ ਹੁਕਮ ਦਿੱਤਾ ਹੈ।
ਜਾਣਕਾਰੀ ਅਨੁਸਾਰ ਥਾਣਾ ਬਾਘਾਪੁਰਾਣਾ ਪੁਲਸ ਵੱਲੋਂ 8 ਅਪ੍ਰੈਲ, 2014 ਨੂੰ ਪਿੰਡ ਚੰਨੂੰਵਾਲਾ ਦੀ ਹੀ ਹੱਦ 'ਚ ਨਾਕਾਬੰਦੀ ਦੌਰਾਨ ਇਕ ਕਾਰ ਨੂੰ ਰੋਕ ਕੇ ਉਸ 'ਚ ਸਵਾਰ ਬਠਿੰਡਾ ਨਿਵਾਸੀ ਬੰਨੀ ਭੱਟੀ ਅਤੇ ਮਨਦੀਪ ਗੋਇਲ ਨੂੰ 200 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ, ਜਿਨ੍ਹਾਂ ਖਿਲਾਫ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ।
ਨਿਗਮ ਵੱਲੋਂ ਸ਼ਹਿਰ 'ਚੋਂ ਖੋਖੇ ਹਟਾਉਣ ਦੇ ਮਾਮਲੇ ਕਾਰਨ ਸਥਿਤੀ ਬਣੀ ਤਣਾਅਪੂਰਨ
NEXT STORY