ਸ੍ਰੀ ਮੁਕਤਸਰ ਸਾਹਿਬ (ਪਵਨ)-ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਨੱਥ ਪਾਉਣ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾ ਕੇ ਨਸ਼ਿਆਂ ਦਾ ਖਾਤਮਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਜਿਸ ਤਹਿਤ ਅੱਜ ਡਰੱਗ ਵਿਭਾਗ ਦੀ ਟੀਮ ਵੱਲੋਂ ਮਲੋਟ ਰੋਡ ਸਥਿਤ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ।
ਜਾਣਕਾਰੀ ਦਿੰਦਿਆਂ ਡਰੱਗ ਇੰਸਪੈਕਟਰ ਰਮਨਦੀਪ ਗੁਪਤਾ ਨੇ ਦੱਸਿਆ ਕਿ ਇਸ ਲੜੀ ਤਹਿਤ ਦਸਮੇਸ਼ ਮੈਡੀਕਲ ਹਾਲ ਮਲੋਟ ਰੋਡ ਅਤੇ ਹੋਰ ਵੱਖ–ਵੱਖ ਥਾਵਾਂ 'ਤੇ ਚੈਕਿੰਗ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਦੋ ਸੈਂਪਲ ਵੀ ਭਰੇ ਗਏ ਹਨ। ਇਸ ਤੋਂ ਇਲਾਵਾ ਦਵਾਈਆਂ ਦੇ ਬਿੱਲ, ਖਰੀਦ ਅਤੇ ਵੇਚ ਦਾ ਰਿਕਾਰਡ ਵੀ ਚੈੱਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਭਰੇ ਗਏ ਸੈਂਪਲ ਕਾਨੂੰਨੀ ਪ੍ਰਕਿਰਿਆ ਰਾਹੀਂ ਫੂਡ ਐਂਡ ਡਰੱਗ ਟੈਸਟ ਲੈਬ ਖਰੜ (ਮੋਹਾਲੀ) ਭੇਜੇ ਜਾਣਗੇ ਤੇ ਜੇਕਰ ਸੈਂਪਲ ਫੇਲ ਆਉਂਦੇ ਹਨ ਤਾਂ ਉਨ੍ਹਾਂ 'ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜ਼ਿਲੇ 'ਚ ਕੁੱਲ 610 ਲਾਇਸੈਂਸ ਹਨ, ਜਿਨ੍ਹਾਂ ਦੀ ਸਮੇਂ-ਸਮੇਂ 'ਤੇ ਚੈਕਿੰਗ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਚਾਲੂ ਸਾਲ ਦੌਰਾਨ ਨਸ਼ਾ ਵੇਚਣ ਵਾਲੇ ਜ਼ਿਲੇ 'ਚ 25 ਦੇ ਕਰੀਬ ਮੈਡੀਕਲ ਲਾਇਸੈਂਸ ਸਸਪੈਂਡ ਕੀਤੇ ਗਏ ਹਨ। ਇਸ ਸਮੇਂ ਉਨ੍ਹਾਂ ਮੈਡੀਕਲ ਦਵਾਈਆਂ ਵੇਚਣ ਵਾਲਿਆਂ ਨੂੰ ਸਖਤ ਤਾੜਨਾ ਵੀ ਕੀਤੀ ਕਿ ਜੇਕਰ ਬਿਨਾਂ ਕਿਸੇ ਬਿੱਲ ਤੇ ਰਿਕਾਰਡ ਤੋਂ ਕੋਈ ਇਤਰਾਜ਼ਯੋਗ ਦਵਾਈਆਂ ਫੜੀਆਂ ਗਈਆਂ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ।
ਨੌਜਵਾਨ ਕੁੜੀ ਨੇ ਪੜ੍ਹਨੇ ਪਾਇਆ ਲੁਟੇਰਾ, ਬਹਾਦਰੀ ਦੇਖ ਹੈਰਾਨ ਰਹਿ ਗਏ ਲੋਕ
NEXT STORY