ਕਾਸਾ ਅੱਖਰ ਭੈਂਸ ਬਰਾਬਰ,
ਇਹ ਗੱਲ ਆਖਣ ਲੋਕ ਸਿਆਣੇ,
ਮੱਝ ਏਥੇ ਕੁਝ ਹੋਰ ਨਾ ਜਣਦੀ,
ਕੱਟੇ-ਕੱਟੀਆਂ ਜੰਮਣ ਨਿਆਣੇ।
ਕਾਸਾ ਅੱਖਰ ਭੈਂਸ ਬਰਾਬਰ…।
ਕੁੱਤੇ-ਕੁੱਤੀਆਂ ਦੀ ਬੋਲੀ ਵੱਖਰੀ,
ਪਹੁੰਚਿਆਂ ਤੋਂ ਪੈਂਟ ਹੋਵੇ ਤਕੜੀ,
ਜੰਮਣ ਕਤੂਰੇ ਬ•ਊ-ਬ•ਊ ਆਖਣ,
ਆਪਣੇ ਚਿੱਤੋਂ, ਗਾਉਂਦੇ ਗਾਣੇ।
ਕਾਲਾ ਅੱਖਰ ਭੈਂਸ ਬਰਾਬਰ….।
ਬਿੱਲੀ ਪਾਵੇ ਮਿਆਊਂ-ਮਿਆਊਂ ਰੌਲਾ,
ਟੱਕਰਾਂ ਮਾਰਨ ਨੂੰ ਲੱਭਦੀ ਕੌਲਾ,
ਉਦੋਂ ਹੀ ਦੁੱਧ ਨੂੰ ਮੂÎੰਹ ਮਾਰਦੀ,
ਲੋਕ ਜਦੋਂ ਹੁੰਦੇ ਅਣਜਾਣੇ।
ਕਾਲਾ ਅੱਖਰ ਭੈਂਸ ਬਰਾਬਰ…।
ਸੱਪਣੀ ਨੇ ਸਪੋਲੀਆ ਹੀ ਜੰਮਣਾ,
ਡੰਗ ਮਾਰਨ ਤੋਂ ਨਹੀਂ ਥੰਮਣਾ,
ਜਿਹੜੇ ਰਿਸ਼ਤੇ ਡੰਗ ਪਏ ਮਾਰਨ,
ਲੋਕ ਉਨਾਂ ਨੂੰ ਕਹਿਣ ਸਿਆਣੇ।
ਕਾਲਾ ਅੱਖਰ ਭੈਂਸ ਬਰਾਬਰ…।
ਆਪਣੇ ਆਪ ਨੂੰ ਸ਼ੇਰ ਕਹਾਵੇ,
ਚੂਹਾ ਕਣਕ ਨੂੰ ਕੁਤਰ ਕੇ ਖਾਵੇ,
ਮਿਹਨਤੀਆਂ ਨੂੰ ਮੂਰਖ ਆਖਣ,
ਹੱਡ-ਹਰਾਮੀ ਬਣੇ ਰਾਜੇ-ਰਾਣੇ।
ਕਾਲਾ ਅੱਖਰ ਭੈਂਸ ਬਰਾਬਰ।
ਪਾ ਰੱਖਿਆ ਕਲਯੁੱਗ ਨੇ ਨੇਰਾ,
ਹਰ ਪਾਸੇ ਚੱਲੇ ਹੇਰਾ-ਫੇਰਾ,
ਕੁਝ ਵੀ ਤਾਂ ਸਾਬਤ ਨਾ ਬਚਿਆ,
ਸਭ ਦੇ ਸਭ ਨੇ ਅÎੰਨੇ-ਕਾਣੇ।
ਕਾਲਾ ਅੱਖਰ ਭੈਂਸ ਬਰਾਬਰ…।
ਕਾਂ ਪਾਉਂਦੇ ਨੇ ਕਾਂਵਾਂ ਰੌਲ਼ੀ,
ਗਾਂ-ਮੱਝ ਸੂਵੇ ਮÎੰਗਦੇ ਵੋਹਲ਼ੀ,
ਜਿਸ ਘਰ ਵਿੱਚ ਲਵੇਰਾ ਆਵੇ,
ਕੋਅ-ਕੋਅ ਵਾਲੇ ਗਾਉਂਦਾ ਗਾਣੇ।
ਕਾਲ਼ਾ ਅੱਖਰ ਭੈਂਸ ਬਰਾਬਰ…।
ਬÎੰਦਾ ਜ਼ਾਨਵਰ, ਫ਼ਰਕ ਨਾ ਕੋਈ,
ਇਕੋ ਜਿਹੀ ਹੈ ਸੁੱਧ-ਬੁੱਧ ਹੋਈ,
ਇਨਸਾਨ ਤਾਂ ਏਥੇ 'ਕੱਲਾ ਘੁÎੰਮਦਾ,
ਜ਼ਾਨਵਰਾਂ ਨਾਲ, ਲਾਣੇ ਦੇ ਲਾਣੇ,
ਕਾਲ਼ਾ ਅੱਖਰ ਭੈਂਸ ਬਰਾਬਰ…।
ਜਿਹੋ ਜਿਹੀ ਕੋਕੋ, ਉਹੋ ਜਿਹੇ ਬੱਚੇ,
ਅਕਲੋਂ ਜੇ ਕੱਚੀ, ਉਹ ਵੀ ਕੱਚੇ,
ਜਿਸ ਖੁਰਲੀ ਵਿੱਚ, ਮੂÎੰਹ ਹੈ ਮਾਰਦੀ,
ਉਹ ਵੀ ਉਸ ਖੁਰਲੀ ਵੱਲ ਜਾਣੇ।
ਕਾਲ਼ਾ ਅੱਖਰ ਭੈਂਸ ਬਰਾਬਰ…।
ਹੋਰ ਕੁਝ ਨਹੀਂ, ਬਸ ਮੈਂ ਦਾ ਰੌਲ਼ਾ,
ਜਿਸ ਨੂੰ ਸੁਣ, ਬÎੰਦਾ ਹੋਵੇ ਬੋਲ਼ਾ,
ਮੂਰਖ਼ਤਾ ਦੀ, ਗੁੜਤੀ ਪੀ ਕੇ,
ਬਣ ਗਏ ਆਪਣੇ ਆਪ ਸਿਆਣੇ।
ਕਾਲ਼ਾ ਅੱਖਰ ਭੈਂਸ ਬਰਾਬਰ…।
ਸੱਚ ਦਾ ਮੋਰ, ਭਾਂਵੇਂ ਪੈਂਹਲਾਂ ਪਾਵੇ,
ਪਰ ਬÎੰਦੇ ਨੂੰ, ਸਮਝ ਨਾ ਆਵੇ,
ਆਪਣੀ ਹੀ ਹੈਂਕੜ ਵਿੱਚ ਫਸਿਆ,
ਉਲਝ ਗਿਆ ਵਿੱਚ ਤਾਣੇ-ਬਾਣੇ।
ਕਾਲ਼ਾ ਅੱਖਰ ਭੈਂਸ ਬਰਾਬਰ…।
ਪਰਸ਼ੋਤਮ! ਇਹੋ ਦੁਨੀਆਂਦਾਰੀ,
ਬÎੰਦੇ ਦੀ ਮੱਤ ਗਈ ਹੈ ਮਾਰੀ,
ਭੇਡ ਦੇ ਜਾਏ ਛੇਲੇ-ਛੇਲੀਆਂ,
ਲੋਕਾਂ ਪਾਏ ਇਹੋ ਜਿਹੇ ਬਾਣੇ।
ਕਾਲ਼ਾ ਅੱਖਰ ਭੈਂਸ ਬਰਾਬਰ…।
ਪਰਸ਼ੋਤਮ ਲਾਲ ਸਰੋਏ,
ਮੋਬਾ : - 91-92175-44348
ਮਾਂ ਤਾਂ ਕੇਵਲ ਪੁੱਤ ਜੰਮਦੀ ਏ
NEXT STORY