ਪਟਿਆਲਾ - ਸਨੌਰ ਦੇ ਗੁਰੂ ਨਾਨਕ ਨਗਰ ਵਾਰਡ ਨੰਬਰ 1 ਦੀਆਂ ਗਲੀਆਂ ਦੀ ਹਾਲਤ ਖਸਤਾ ਹੋਈ ਪਈ ਹੈ। ਜਿਸ ਕਾਰਨ ਇਥੋਂ ਦੇ ਲੋਕ ਕਾਫੀ ਪਰੇਸ਼ਾਨ ਅਤੇ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ। ਲੋਕਾਂ ਨੇ ਦੱਸਿਆ ਕਿ ਗਲੀ ਲਈ ਟੈਂਡਰ ਪਾਸ ਹੋ ਗਿਆ ਹੈ ਪਰ ਫਿਰ ਵੀ ਇਸ ਨੂੰ ਬਣਾਉਣ ਦੀ ਕੋਈ ਸ਼ੁਰੂਆਤ ਨਹੀਂ ਕੀਤੀ ਗਈ। ਸੜਕਾਂ ਨਾ ਬਣਨ ਕਾਰਨ ਨਾਲੀਆਂ ਦੇ ਗੰਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ, ਜਿਸ ਕਾਰਨ ਗੰਦਾ ਪਾਣੀ ਗਲੀਆਂ 'ਚ ਹੀ ਇੱਕਠਾ ਹੋ ਰਿਹਾ ਹੈ, ਇਸ ਨਾਲ ਬੀਮਾਰੀਆਂ ਦਾ ਖਤਰਾ ਵਧ ਰਿਹਾ ਹੈ। ਕਈ ਵਾਰ ਪ੍ਰਸ਼ਾਸਨ ਨੂੰ ਵੀ ਇਸ ਤੋਂ ਜਾਣੂ ਕਰਾਇਆ ਗਿਆ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
- ਪ੍ਰਤੀਕ ਸਿੰਘ
ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ ਪਿੰਡ ਵਾਂਡਰ ਜਟਾਣਾ ਦੇ ਲੋਕ
NEXT STORY