ਹੁਸ਼ਿਆਰਪੁਰ—ਇੱਥੋਂ ਦੇ ਪਿੰਡ ਸਿਆਲਾ ਖੁਰਦ 'ਚ ਲੱਗੇ ਗੰਦਗੀ ਦੇ ਢੇਰ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਇਥੋਂ ਲੰਘਣਾ ਬਹੁਤ ਮੁਸ਼ਕਲ ਹੁੰਦਾ ਹੈ ਕਿਉਂਕਿ ਇਥੋਂ ਬਹੁਤ ਬਦਬੂ ਆਉਂਦੀ ਹੈ। ਗੰਦਗੀ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਇਥੇ ਕੂੜੇ ਦਾ ਢੇਰ ਵੱਧਦਾ ਹੀ ਜਾ ਰਿਹਾ ਹੈ, ਜਦੋਂ ਕਿ ਕਿਸੇ ਵੀ ਸਫਾਈ ਕਰਮਚਾਰੀ ਜਾਂ ਸਭਾਈ ਵਿਭਾਗ ਵਲੋਂ ਇਹ ਕੂੜਾ ਚੁੱਕਿਆ ਨਹੀਂ ਜਾਂਦਾ। ਪਿੰਡ ਵਾਲਿਆਂ ਨੇ ਪ੍ਰਸ਼ਾਸਨ ਨੂੰ ਇਸ ਸਬੰਧੀ ਜਾਣਕਾਰੀ ਵੀ ਦਿੱਤੀ ਪਰ ਕੋਈ ਅਸਰ ਨਹੀਂ ਦਿਖਾਈ ਨਹੀਂ ਦੇ ਰਿਹਾ। ਪਿੰਡ ਦੇ ਲੋਕ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਨ ਕਿ ਇਸ ਦਾ ਕੋਈ ਹੱਲ ਕੱਢਿਆ ਜਾਵੇ ਤਾਂ ਕਿ ਲੋਕਾਂ ਦੀ ਪਰੇਸ਼ਾਨੀ ਦੂਰ ਹੋ ਸਕੇ। -ਲਵਲੀ ਕੁਮਾਰ
ਵਿਸ਼ਵਕਰਮਾ ਕਲੋਨੀ 'ਚ ਗੰਦੇ ਪਾਣੀ ਕਾਰਨ ਲੋਕ ਹੋਏ ਪਰੇਸ਼ਾਨ
NEXT STORY