ਦਲੀਪ ਸਿੰਘ ਵਾਸਨ ਐਡਵਅਸਖ਼ ਪੰਜਾਬ ਵਿੱਚ ਹੀ ਦੇਖ ਰਹੇ ਹਾਂ ਕਿ ਹਰ ਰੋਜ਼ ਇਕ ਦੋ ਕਿਸਾਨ ਖੁਦਕੁਸ਼ੀਆਂ ਕਰ ਜਾਂਦੇ ਹਨ ਅਤੇ ਨਾਲ ਖ਼ਬਰਾਂ ਇਹ ਵੀ ਆ ਰਹੀਆਂ ਹੁੰਦੀਆਂ ਹਨ ਕਿ ਇਹ ਖੁਦਕੁਸ਼ੀਆਂ ਇਸ ਲਈ ਕਿਸਾਨ ਕਰ ਰਹੇ ਹਨ ਕਿ ਖੇਤੀ ਲਈ ਜਿਹੜਾ ਕਰਜ਼ਾ ਉਨ੍ਹਾਂ ਲਿਆ ਸੀ ਉਹ ਵਾਪਸ ਨਹੀਂ ਕਰ ਪਾਏ ਅਤੇ ਕਰਜ਼ਾ ਦੇਣ ਵਾਲੀਆਂ ਇਕਾਈਆਂ ਹੁਣ ਉਨ੍ਹਾਂ ਦੀ ਜ਼ਮੀਨ ਨਿਲਾਮ ਕਰਨ ਉਤੇ ਤੁਲੀਆਂ ਹੋਈਆਂ ਹਨ। ਇਹ ਕਿਸਾਨਾ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੁੰਦੀ ਹੈ। ਉਹ ਹੁਣ ਭੋਮੀਹੀਨ ਹੋ ਸਕਦੇ ਹਨ ਅਤੇ ਜਿਹੜੀਆਂ ਸਰਦਾਰੀਆਂ ਕਾਇਮ ਹਨ ਉਹ ਜਾਂਦੀਆਂ ਰਹਿਣਗੀਆਂ ਅਤੇ ਅਜ ਉਹ ਆਪ ਮਾਲਕ ਹਨ ਅਤੇ ਕਲ ਉਨ੍ਹਾਂ ਦਾ ਦਾਰਜਾ ਮਾਲਕਾਂ ਦਾ ਖਤਮ ਹੋ ਸਕਦਾ ਹੈ ਅਤੇ ਉਹ ਸੀਰੀ ਬਣ ਜਾਣਗੇ ਜਾਂ ਠੇਕੇ ਤੋਂ ਲੈਕੇ ਜ਼ਮੀਨ ਵਾਹੁਣਗੇ, ਇਹ ਨਿਕੀਆਂ ਘਟਨਾਵਾਂ ਨਹਖ਼ ਹਨ ਅਤੇ ਇਸ ਸ਼ਰਮਿੰਦਗੀ ਦਾਜੀਵਨ ਜਿਉਣ ਨਾਲੋਂ ਮਰ ਜਾਣਾ ਹੀ ਬਿਹਤਰ ਹੈ, ਕਿਸਾਨ ਆਤਮਹਤਿਆ ਕਰ ਰਹੇ ਹਨ ਅਤੇ ਵਕਤ ਦੀ ਸਰਕਾਰ ਨੂੰ ਵੀ ਇਹ ਸਚਾਈਆਂ ਦਾ ਗਿਆਨ ਹੈ ਅਤੇ ਪੰਜਾਬ ਦਾ ਬੱਚਾ-ਬੱਚਾ ਇਸ ਗਲ ਦੀ ਵਾਕਫੀ ਰਖਦਾ ਹੈ।
ਸਾਨੂੰ ਇਹ ਪਤਾ ਹੈ ਕਿ ਪੰਜਾਬ ਅੰਦਰ ਬਹੁਤ ਹੀ ਘਟ ਕਿਸਾਨ ਹਨ ਜਿਨ੍ਹਾਂ ਪਾਸ ਵਾਜਬ ਮੀਨ ਹੈ। ਅਠ ਦਸ ਕਿਲਿਆਂ ਤੋਂ ਹੇਠਾਂ ਜਿਸ ਕਿਸਾਨ ਪਾਸ ਜ਼ਮੀਨ ਹੈ ਉਹ ਕਿਸਾਨ ਰੋਟੀ ਨਹਖ਼ ਕਮਾ ਸਕਦਾ। ਅੱਜ ਜ਼ਮੀਨ ਤੋਂ ਆਮਦਨ ਬਹੁਤ ਹੀ ਘਟ ਹੈ ਕਿਉਂਕਿ ਪਾਣੀ, ਬੀਜ, ਕੀੜੇਮਾਰ ਦਵਾਈਆਂ, ਕਟਾਈ, ਵਹਾਈ ਆਦਿ ਉਤੇ ਬਹੁਤ ਖਰਚਾ ਪੈਂਦਾ ਹੈ ਅਤੇ ਕਦੀ ਕਦੀ ਕੁਦਰਤੀ ਮਾਰ ਵੀ ਪੈ ਜਾਂਦੀ ਹੈ। ਗੜੇ, ਬੇਮੋਸਮੀ ਬਾਰਿਸ਼, ਝਖੜ ਅਤੇ ਪਾਣੀ ਦਾ ਨਾ ਮਿਲਣਾ ਕੁਝ ਐਸੀਆਂ ਘਟਨਾਵਾਂ ਹਨ ਜਿਨ੍ਹਾਂ ਦਾ ਬੀਮਾ ਸਕੀਮਾਂ ਵੀ ਹਾਲਾਂ ਤਕ ਪੰਜਾਬ ਵਿੱਚ ਨਹਖ਼ ਆਈਆਂ ਅਤੇਕਿਸਾਨਾ ਪਾਸ ਆਪਣੀ ਪੈਦਾ ਕੀਤੀ ਜਿਨਸ ਦੀ ਆਪ ਕੀਮਤਾਂ ਤੈਅ ਕਰਨ ਦੀ ਸ਼ਕਤੀ ਵੀ ਨਹਖ਼ ਹੈ। ਕਿਸਾਨਾ ਪਾਸ ਕੋਈ ਬਜਟ ਸਕੀਮ ਵੀ ਨਹਖ਼ ਹੈ। ਘਰ ਦੇਸਾਰੇ ਜੀਅ ਕੰਮ ਕਰਦੇ ਹਨ ਅਤੇ ਫਿਰ ਵੀ ਭੁਖੇ ਮਰਦੇ ਹਨ ਅਤੇ ਅਗਰ ਕਰਜ਼ਾ ਲੈਂਦੇ ਹਨ ਤਾਂ ਉਹ ਵੀ ਮੁਕਾ ਨਹਖ਼ ਸਕਦੇ ਕਿਉਂਕਿ ਕਰ ਲੈਣਾ ਵੀ ਮੁਸ਼ਕਿਲ ਹੁੰਦਾ ਹੈ। ਕਰਜ਼ਾ ਲੈਣ ਲਈ ਰਿਸ਼ਵਤਾ ਵੀ ਚਲਦੀਆਂ ਹਨ, ਸਮਾਂ ਵੀਲਗਦਾ ਹੈ, ਸ਼ਕਤੀ ਵੀ ਲਗਦੀ ਹੈ ਅਤੇ ਇਹ ਵੀ ਸਾਫ ਹੈ ਕਿ ਜਿਸ ਮਕਸਦ ਲਈ ਕਰਜ਼ਾ ਲਿਤਾ ਜਾਂਦਾ ਹੈਅਗਰ ਉਸ ਮਕਸਦ ਉਤੇ ਹੀ ਚਰਚ ਕਰ ਦਿਤਾ ਜਾਵੇ ਤਾਂ ਲਾਭ ਵੀ ਹੋ ਸਕਦਾ ਹੈ। ਪਰ ਐਸਾ ਨਹਖ਼ ਕੀਤਾ ਜਾਂਦਾ ਅਤੇ ਕਰਜ਼ੇ ਖੇਤੀ ਲਈ ਲਿਤਾ ਜਾਂਦਾ ਹੈ, ਪਰ ਪੰਜਾਬ ਦਾ ਕਿਸਾਨ ਘਰ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਉਤੇ ਵੀ ਰਕਮ ਖਰਚ ਕਰਬੈਠਦਾ ਹੈ ਕਿਉਂਕਿ ਕਿਰਸਾਨੀ ਤੋਂ ਕਮਾਈ ਕਰਕੇ ਉਹ ਬਚਿਆਂ ਅਤੇ ਬਚੀਆਂ ਦੇ ਵਿਆਹ ਹੀ ਨਹਖ਼ ਕਰਪਾਉਂਦਾ ਅਤੇ ਅਗਰ ਕੋਈ ਬਚਾ ਪੜ੍ਹਾਈ ਵਿੱਚ ਅਗੇ ਆ ਰਿਹਾ ਹੈ ਤਾ ਉਸਨੂੰ ਕਿਸੇ ਸਿਖਲਾਈ ਕੋਰਸਵਿੱਚ ਦਾਖਲਾ ਕਰਾਉਣ ਲਈ ਵੀ ਵਡੀ ਰਕਮ ਚਾਹੀਦੀ ਹੁੰਦੀ ਹੈ।ਕਿਸੇ ਤਾ ਲੜਕਾ ਜਾਂ ਘਰ ਦਾ ਕੋਈ ਬਜ਼ੁਰਗ ਅਮਲੀ ਹੈ ਤਾਂਉਹ ਵੀ ਕਾਫੀ ਪੈਸਾਖਾ ਜਾਂਦਾ ਹੈ।ਇਸੇ ਤਰ੍ਹਾਂ ਅਜਕਲ ਇਲਾਜ ਕਰਾਉਣਾ ਵੀ ਬਹੁਤ ਮਹਿੰਗਾ ਹੈ ਅਤੇ ਘਰ ਦਾ ਅਗਰ ਕੋਈ ਜੀਅ ਹਾਦਸੇ ਦਾ ਸ਼ਿਕਾਰ ਹੋਜਾਂਦਾ ਹੈ ਜਾਂ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਹੈ ਤਾਂ ਉਸਦੇ ਇਲਾਜ ਉਤੇ ਵੀ ਰਕਮਾਂ ਚਾਹੀਦੀਆਂਹਨ। ਇਹ ਸਾਰੀਆਂ ਦੀਆਂ ਸਾਰੀਆਂ ਮਦਾ ਅਜ ਦੇਜੀਵਨ ਦਾ ਹਿਸਾ ਹਨ ਅਤੇ ਸਾਨੂੰ ਪਤਾ ਹੈ ਕਿਸਾਨਾ ਨੂੰ ਇਹ ਸਾਰੀਆਂ ਦੀਆਂ ਸਾਰੀਆਂ ਜ਼ਿਮੇਵਾਰੀਆਂ ਆਪ ਨਿਭਾਉਣੀਆਂ ਪੈਂਦੀਆਂ ਹਨ ਅਤੇ ਇਸ ਤਰ੍ਹਾਂ ਆੜ੍ਹਤੀ ਪਾਸ ਜਿਤਨੀਆਂ ਵੀਰਕਮਾ ਜਿਨਸਾਂ ਦੀਆਂ ਜਮਾਹੁੰਦੀਆਂ ਹਨ ਉਹ ਸਾਰੀਆਂ ਦੀਆਂ ਸਾਰੀਆਂ ਖਾਧੀਆਂ ਜਾਂਦੀਆਂ ਹਨ ਅਤੇ ਕਿਸਾਨ ਕਰਜ਼ਾ ਦੇਣ ਵਾਲੀਆਂਇਕਾਈ ਦੇ ਨਾਲ ਨਾਲ ਆਪਣੇ ਆੜ੍ਹਤੀਆਂ ਦਾ ਵੀ ਕਰਜ਼ੋਈ ਹੁੰਦਾਹੈ। ਅਗਰ ਘਰ ਘਰ ਦਾ ਸਰਵੇਖਣ ਕੀਤਾ ਜਾਵੇ ਤਾਂ ਕੋਈ ਹੀਰਿਸਾਨ ਬਚੇਗਾ ਜਿਹੜਾ ਕਰਜ਼ੋਈ ਨਹਖ਼ ਹੈ।
ਕਿਸਾਨਾ ਦੀਆਂ ਸਾਰੀਆਂ ਦੀਆ ਸਮਸਿਆਵਾਂ ਸਾਡੇ ਸਾਹਮਣੇ ਹਨ ਅਤੇ ਇਸ ਲਈ ਇਲਾਜਲਭਣਾ ਕੋਈ ਮੁਸ਼ਕਿਲ ਨਹਖ਼ ਹੈ। ਸਰਕਾਰ ਨੇ ਕਈਦਹਾਕੇ ਪਹਿਲਾਂ ਹੀ ਸਹਿਕਾਰਤਾ ਸਮਿਤੀਆਂ ਦਾ ਸਿਲਸਿਲਾ ਪੰਜਾਬ ਅੰਦਰ ਲਿਆਂਦਾ ਸੀ ਅਤੇ ਐਕਟ ਵੀ ਪਾਸਕਰ ਦਿਤਾ ਸੀ। ਕੁਝ ਇਕਾਈਆਂ ਹੋਂਦ ਵਿੱਚਆਈਆਂ ਹਨ ਅਤੇ ਸਹੀ ਕੰਮ ਵੀ ਕਰ ਰਹੀਆਂ ਹਨ। ਖਾਦ ਮਿਲਾਂ, ਦੁਧ ਦੀਆਂ ਫੈਕਟਰੀਆਂ, ਚੀਨੀ ਦੇਕਾਰਖਾਨੇ ਅਤੇ ਕੁਝ ਹੋਰ ਇਕਾਈਆਂ ਵੀ ਸਹਿਕਾਰਤਾ ਸਮਿਤੀਆ ਦੇ ਤੋਰ ਤੇ ਪੰਜਾਬ ਅੰਦਰ ਸਥਾਪਿਤਕੀਤੀਆਂ ਗਈਆਂ ਹਨ। ਸਾਨੂੰ ਇਨ੍ਹਾਂ ਸਹਿਕਾਰਤਾ ਸਮਿਤੀਆਂ ਲੂੰ ਖੇਤੀਬਾੜੀ ਦੇ ਖੇਤਰ ਤਕ ਵੀਲਿਆਉਣਾ ਚਾਹੀਦਾ ਹੈ। ਇਹ ਜਿਹੜੇ ਛੋਟੇ ਕਿਸਾਨਹਨ ਅਤੇ ਆਪਣੀ ਮੀਨ ਦੀ ਕਮਾਈ ਨਾਲ ਘਰ ਨਹਖ਼ ਚਲਾ ਪਾ ਰਹੇ ਅਤੇ ਕੋਈ ਸਹਾਹਿਕ ਕਿਤਾ ਵੀ ਅਪਨਾਨਹਖ਼ ਰਹੇ ਇਹ ਸਹਿਕਾਰਤਾ ਖੇਤੀਬਾੜੀ ਵਲ ਪ੍ਰੇਰਤ ਕੀਤੇ ਜਾ ਸਕਦੇ ਹਨ। ਅਗਰ ਕਈ ਕਈ, ਅਰਥਾਤ 100-150 ਕਿਸਾਨ ਇਕ ਸਹਿਕਾਰਤਾਸਮਿਤੀ ਬਣਾ ਲੈਣ ਤਾਂ ਉਹ ਟਿਊਬਵੈ, ਟਰੈਕਟਰ, ਬਿਜਲੀ, ਬੀਜ, ਕੀੜੇ ਮਾਰ ਦਵਾਈਆਂ ਆਦਿ ਦਾਪ੍ਰਬੰਧ ਕਰ ਸਕਦੇ ਹਨ। ਅਨਾਜ ਸਟੋਰ ਵੀ ਕੀਤਾ ਜਾਸਕਦਾ ਹੈ। ਕੋਈ ਵੀ ਖਿਤਾਖਾਲੀ ਨਾ ਰਖਿਆ ਜਾਵੇ ਅਤੇ ਇਸ ਪਰਦੇਸ ਵਿੱਚ ਸਾਰਾ ਸਾਲ ਕੰਮ ਕੀਤਾ ਜਾ ਸਕਦਾ ਹੈ। ਇਹ ਸਹਿਕਾਰਤਾ ਸਮਿਤੀਆਂ ਡੇਅਰੀਆਂ, ਮੁਰਗੀਪਾਲਣ, ਸੂਰਪਾਲਣ, ਬਕਰੀਆਂ ਪਾਲਣ, ਗੁਣ ਬਨਾਉਣ ਆਦਿ ਦੇ ਕਾਰਖਾਨੇ ਵੀ ਲਗਾ ਸਕਣਗੀਆਂ ਅਤੇ ਇਹ ਆਪਣੇਮੈਂਬਰਾਂ ਨੂੰ ਰੁ£ਗਾਰ ਵੀ ਦੇ ਸਕਦੀਆਂ ਹਨ ਅਤੇ ਆਪਣੇ ਬਚਿਆਂ ਨੂੰ ਰੁ£ਗਾਰ ਦੇ ਸਕਦੀਆਂ ਹਨ। ਆਪਣੇ ਪੈਦਾ ਕੀਤੇ ਅਨਾਜ ਨੂੰ ਵੀ ਬਦਲ ਸਕਦੀਆਂ ਹਨ ਅਤੇਇਹ ਡਬਲਰੋਟੀਆਂ ਅਤੇ ਬਿਸਕਟਾ ਦੇ ਕਾਰਖਾਨੇ ਵੀ ਲਗਾਏ ਜਾ ਸਕਦੇ ਹਨ ਅਤੇ ਸਬਜ਼ੀਆਂ ਅਤੇ ਫਲਾਂ ਦੀਸੰਭਾਲ ਵੀ ਕੀਤੀ ਜਾ ਸਕਦੀ ਹੈ ਅਤੇ ਡਿਬਾਬੰਦ ਵੀ ਕੀਤਾ ਜਾ ਸਕਦਾ ਹੈ। ਅਸਖ਼ ਆਟਾ ਤਕ ਪੀਹਕੇ ਭੇਜ ਸਕਦੇ ਹਾਂ ਅਤੇ ਇਸ ਤਰ੍ਹਾਂਇਹ ਦਲੀਆਂ, ਸੂਜੀ ਅਤੇ ਮੈਦਾ ਵੀ ਸਾਥੋਂ ਮਿਲ ਸਕੇਗਾ ਅਤੇ ਅਜ ਅਨਾਜ ਨੂੰ ਬਦਲਣ ਦਾ ਸਿਲਸਿਲਾ ਇਥੋਂ ਤਕ ਆ ਗਿਆ ਹੈ ਕਿ ਅਸਖ਼ ਰੋਟੀ ਡਿਬਾ ਬੰਦ ਤਕ ਕਰ ਸਕਦੇ ਹਾਂ ਜਿਹੜੀ ਕਈ ਕਈ ਦਿਨ ਖਰਾਬਨਹਖ਼ ਹੁੰਦੀ ਅਤੇ ਵਰਤੀ ਜਾ ਸਕਦੀ ਹੈ।
ਅਸਖ਼ ਦੇਖ ਰਹੇ ਹਾਂ ਕਿ ਸਾਡੇ ਪੰਜਾਬ ਦਾਅਨਾਜ ਗੁਦਾਮ ਨਹਖ਼ ਕੀਤਾ ਜਾ ਰਿਹਾ ਅਤੇ ਲਖਾਂ ਕੁਇੰਟਲ ਅਨਾਜ ਹਰ ਸਾਲ ਖਰਾਬ ਹੋ ਜਾਂਦਾ ਹੈ। ਬਿਜਹਰੇ ਕਰਮਚਾਰੀਆਂ ਦੇ ਗਲ ਪੈ ਰਿਹਾ ਹੈ।ਇਹ ਅਨਾਜ ਅਗਰ ਸਾਡੀਆਂ ਹੀ ਇਕਾਈਆਂ ਬਦਲਣ ਲਗ ਪੈਣਤਾਂ ਇਹ ਖਰਾਬ ਅਤੇ ਬਰਬਾਦ ਹੋਣ ਤੋਂ ਬਚ ਜਾਵੇਗਾ ਅਤੇ ਮੁਲਕ ਦੇ ਲੋਕਾਂ ਦੇ ਕੰਮ ਆਉਣ ਲਗਜਾਵੇਗਾ।
ਸਾਡੇ ਪੰਜਾਬ ਦਾ ਕਿਸਾਨ ਆਪਣੇ ਛੋਟੇਜਿਹੇ ਖੇਤ ਦੇ ਆਲੇ ਦੁਆਲੇ ਹੀ ਘੁਮਦਾ ਰਹਿੰਦਾ ਹੈ ਅਤੇ ਉਸ ਪਾਸ ਬਹੁਤ ਸਾਰਾ ਵਿਹਲਾ ਵਕਤ ਵੀਹੈ, ਪਰ ਉਹ ਆਪਣੇ ਖੇਤ ਤੋਂ ਦੂਰ ਵੀ ਨਹਖ਼ ਜਾ ਸਕਦਾ। ਇਹ ਉਸਦੀ ਅਜੀਬ ਕਿਸਮ ਦੀ ਬੇਰੁਜ਼ਗਾਰੀਹੈ। ਅਗਰ ਇਹ ਸਹਿਕਾਰਤਾ ਸਮਿਤੀਆਂ ਬਣ ਜਾਣਗੀਆਂਤਾਂ ਹਰ ਆਦਮੀ ਨੂੰ ਨੌਕਰੀ ਮਿਲ ਜਾਵੇਗੀ ਅਤੇ ਸਹਿਕਾਰਤੀ ਸਮਿਤੀ ਦਾ ਲਾਭ ਜਿਹੜਾ ਹੋਵੇਗਾਉਸ ਵਿੱਚ ਵੀ ਮੈਂਬਰ ਹੋਣ ਨਾਤੇ ਮੁਨਾਫੇ ਵਿਚੋਂ ਹਿਸਾ ਮਿਲੇਗਾ। ਇਹ ਸਾਰੀਆਂ ਗਲਾਂ ਦੇਖਦੇ ਹੋਏ ਜਿਹੜੇ ਛੋਟੇ ਕਿਸਾਨਬਾਹਰ ਵੀ ਰਹਿ ਜਾਣਗੇ ਉਹ ਵੀ ਹੋਲੀ ਹੋਲੀ ਇਸ ਖੇਤਰ ਵਿੱਚ ਆ ਰਲਣਗੇ। ਇਹ ਵੀ ਹੋ ਸਕਦਾ ਹੈ ਕਿ ਕਿਸਾਨਾ ਨੂੰ ਪੈਨਸ਼ਨ,ਗ੍ਰੈਚੁਉਟੀ, ਜੀਪੀ ਫੰਡ ਅਤੇ ਤੁਟੀਆਂ ਵੀ ਮਿਲਣ ਲਗ ਜਾਣ ਅਤੇ ਵੁਹ ਵੀ ਜੀਵਨ ਦਾ ਅਨੰਦ ਮਾਣਸਕਣ। ਇਹ ਸਹਿਕਾਰਤਾ ਸਮਿਤੀਆਂ ਦਾ ਕੰਮ ਦੇਖਕੇਬੀਮਾ ਕੰਪਨੀਆਂ ਵੀ ਅਗੇ ਆ ਜਾਣਗੀਆਂ ਅਤੇ ਇਹ ਵੀ ਹੋ ਸਕਦਾ ਹੈ ਕਿ ਕੁਦਰਤੀ ਮਾਰਾ ਦਾ ਹਰਜਾਨਾ ਵੀ ਮਿਲਣ ਲਗ ਜਾਵੇ।
ਤਰੀਕੇ ਹੋਰ ਵੀ ਲਭੇ ਜਾ ਸਕਦੇ ਹਨ, ਪਰਹਾਲ ਦੀ ਘੜੀ ਇਹ ਸਹਿਕਾਰਤਾ ਸਮਿਤੀਆਂ ਵਾਲਾ ਤਰੀਕਾ ਹੀ ਅਪਨਾਇਆ ਜਾ ਸਕਦਾ ਹੈ ਕਿਉਂਕਿ ਪੰਜਾਬਦਾ ਕਿਸਾਨ ਇਸ ਪਾਸੇ ਰੁਝਾਨ ਵੀ ਰਖਦਾ ਹੈ ਅਤੇ ਪੰਜਾਬ ਦੇ ਹਰ ਪਿੰਡ ਅੰਦਰ ਮਲਟੀਪਰਪਜ਼ ਸਹਿਕਾਰਤਾਸਮਿਤੀਆਂ ਕੰਮ ਕਰ ਵੀ ਰਹੀਆਂ ਹਨ ਅਤੇ ਸਾਡੇ ਕਿਸਾਨ ਨੂੰ ਤਜਰਬਾ ਵੀ ਹੈ। ਇਸ ਲਈ ਪੰਜਾਬ ਸਰਕਾਰ ਪਾਸ ਬੇਨਤੀ ਹੈ ਕਿ ਮਾਹਿਰਾਂ ਦੀਇਕ ਕਮੈਟੀ ਬਣਾਈ ਜਾਵੇ ਜਿਹੜੀ ਇਸ ਮਸਲੇ ਉਤੇ ਆਪਣੀਆਂ ਸਿਫਾਰਸ਼ਾਂ ਪੇਸ਼ ਕਰੇ ਅਤੇ ਫਿਰਕਾਨੂੰ ਬਣਾਕੇ ਛੋਟੇ ਕਿਸਾਨਾ ਨੂੰ ਬਰਨ ਹੀ ਇਸ ਸਹਿਕਾਰਤਾ ਸਮਿਤੀਆਂ ਵਿੱਚ ਪਰਵੇਸ਼ ਕਰਨ ਦਾਹੁਕਮ ਦਿਤਾ ਜਾਵੇ।ਇਨ੍ਹਾਂ ਸਹਿਕਾਰਤਾ ਸਮਿਤੀਆ ਪਾਸ ਮਾਹਿਰ ਵੀ ਆ ਜਾਣਗੇ, ਬਜਟਵੀ ਬਣਨ ਲਗ ਪੈਣਗੇ, ਲੋੜ ਮੁਤਾਬਿਕ ਕਰਜ਼ਾ ਵੀ ਮਿਲ ਜਾਵੇਗਾ, ਬੀਮਾ ਵੀ ਹੋ ਸਕੇਗਾ ਅਤੇ ਪੂਰੀ ਦੀ ਪੂਰੀ ਮੀਨ ਵਰਤੋਂ ਵਿੱਚ ਲਿਆਉਣ ਲਈ ਢੰਗ ਤਰੀਕੇ ਵੀ ਆ ਜਾਣਗੇ। ਭਾਂਤ ਭਾਤ ਦੀਆਂ ਫਸਨਾ ਦੀਖੇਤੀ ਹੋਣ ਲਗ ਪਵੇਗੀ ਅਤੇ ਪੈਦਾਵਾਰ ਦੀ ਕਿਸਮ ਵੀ ਬਿਹਤਰਹੋ ਜਾਵੇਗੀ। ਮੈਂਬਰਾਂ ਦੇ ਪਰਵਾਰ ਦੇ ਹਰ ਜੀਅ ਨੂੰ ਕੰਮ ਵੀ ਮਿਲ ਜਾਵੇਗਾ ਅਤੇ ਅਜਜਿਹੜੇ ਨੌਜਵਾਨ ਅਮਲੀ ਹੋ ਰਹੇ ਹਨ, ਇਹ ਵੀ ਇਹ ਮਾੜਾ ਪਾਸਾ ਛਡਕੇ ਕੰਮ ਕਰਨ ਲਗ ਪੈਣਗੇਅਤੇ ਕਮਾਊ ਪੁਤਰ ਬਣ ਜਾਣਗੇ ਕਿਉਂਕਿ ਇਹ ਬੇਰੁਜ਼ਗਾਰੀ ਅਤੇ ਘਟ ਕਮਾਈ ਹੀ ਨਸ਼ਈ ਬਣਨ ਦਾ ਕਾਰਨ ਹਨ।
ਦਲੀਪ ਸਿੰਘਵਾਸਨ
101-ਸੀ ਵਿਕਾਸ ਕਲੋਨੀ,ਪਟਿਆਲਾ-ਪੰਜਾਬ-ਭਾਰਤ-147001
ਸਰਦੀਆਂ 'ਚ ਵਧ ਰਿਹਾ ਧੁੰਦ ਦਾ ਪ੍ਰਕੋਪ-ਸੁਚੇਤ ਹੋਣ ਲੋਕ
NEXT STORY