ਸੁਲਤਾਨੀ — ਜ਼ਿਲਾ ਗੁਰਦਾਸਪੁਰ ਦਾ ਪਿੰਡ ਸੁਲਤਾਨੀ ਵਿਕਾਸ ਕਾਰਨ ਨਹੀਂ ਸਗੋਂ ਗੰਦਗੀ ਕਾਰਨ ਮਸ਼ਹੂਰ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਇਥੇ ਆਉਣ-ਜਾਣ ਵੇਲੇ ਲੋਕਾਂ ਨੂੰ ਗੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਲਤਾਨੀ ਪਿੰਡ ਦੀਆਂ ਸੜਕਾਂ ਦੀ ਹਾਲਤ ਵੀ ਖਸਤਾ ਹੋਈ ਪਈ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਨੂੰ ਇਸ ਬਾਰੇ ਕਈ ਵਾਰ ਜਾਣੂ ਕਰਾਇਆ ਗਿਆ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਸਰਕਾਰ ਵਿਕਾਸ ਦੇ ਨਾਂ 'ਤੇ ਵੋਟਾਂ ਮੰਗ ਰਹੀ ਹੈ, ਕੀ ਇਹ ਹੀ ਵਿਕਾਸ ਹੈ? — ਸੁਪ੍ਰੀਤ
ਖਸਤਾ ਹਾਲ ਗਲੀਆਂ ਦਾ, ਲੋਕ ਪਰੇਸ਼ਾਨ
NEXT STORY