ਫਰੀਦਕੋਟ— ਇਥੋਂ ਦੇ ਪਿੰਡ ਵਾਂਡਰ ਜਟਾਣਾ ਦੇ ਸਰਪੰਚ ਨੇ ਬਿਨਾ ਕਿਸੇ ਕਾਰਨ ਪਿਛਲੇ 20 ਦਿਨਾਂ ਤੋਂ ਪਾਣੀ ਦੇ ਟਿਊਬਵੈੱਲ ਵਾਲੇ ਕਮਰੇ ਨੂੰ ਤਾਲਾ ਲਗਾਇਆ ਹੋਇਆ ਹੈ, ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਕਈ ਵਾਰ ਸਰਪੰਚ ਨੂੰ ਟਿਊਬਵੈੱਲ ਚਲਾਉਣ ਲਈ ਕਿਹਾ ਪਰ ਸਰਪੰਚ ਨੇ ਉਨ੍ਹਾਂ ਦੀ ਇਕ ਨਾ ਸੁਣੀ ਤੇ ਪਿੰਡ ਵਾਸੀਆਂ ਦੀ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਲੋਕਾਂ ਨੂੰ ਹੁਣ ਹਰ ਰੋਜ਼ ਪਾਣੀ ਦੀ ਸਮੱਸਿਆ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਇਸ ਸੰਬੰਧੀ ਸਰਪੰਚ 'ਤੇ ਕੋਈ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।
ਹੁਸ਼ਿਆਰਪੁਰ ਵਿਖੇ ਗੰਦਗੀ ਨੇ ਕੀਤਾ ਲੋਕਾਂ ਦੀ ਜਿਊਣਾ ਹਰਾਮ
NEXT STORY