ਲੁਧਿਆਣਾ — ਪਿੰਡ ਜੰਡਾਲੀ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਦਾ ਇਹ ਰਸਤਾ ਮੇਨ ਹੈ ਅਤੇ ਗੁਰੂਦੁਆਰਾ ਸਾਹਿਬ ਨੂੰ ਵੀ ਜਾਂਦਾ ਹੈ। ਇਸ ਰਸਤੇ ਦਾ ਬਹੁਤ ਮਾੜਾ ਹਾਲ ਹੈ, ਆਉਣ ਜਾਣ ਵਾਲੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਨਾਲੀਆਂ ਦਾ ਗੰਦਾ ਪਾਣੀ ਸੜਕਾਂ 'ਚ ਜਮ੍ਹਾ ਰਹਿੰਦਾ ਹੈ। ਜਿਸ ਕਾਰਨ ਬਿਮਾਰੀਆਂ ਦਾ ਖਤਰਾ ਵਧ ਰਿਹਾ ਹੈ। ਇਸ ਬਾਰੇ ਸਰਪੰਚ ਨੂੰ ਵੀ ਕਈ ਵਾਰ ਜਾਣੂ ਕਰਾਇਆ ਗਿਆ ਹੈ ਪਰ ਸਰਪੰਚ ਜਾਣ ਬੁੱਝ ਕੇ ਅਣਦੇਖੀ ਕਰ ਰਿਹਾ ਹੈ। ਪਿਛਲੇ 8-9 ਸਾਲਾ ਤੋਂ ਪ੍ਰਸ਼ਾਸਨ ਨੂੰ ਵੀ ਇਸ ਬਾਰੇ 'ਚ ਕਈ ਵਾਰ ਜਾਣੂ ਕਰਾਇਆ ਗਿਆ ਹੈ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਸਰਕਾਰ ਵਿਕਾਸ ਦੇ ਨਾਂ 'ਤੇ ਵੋਟਾਂ ਮੰਗ ਰਹੀ ਹੈ ਕੀ ਇਹ ਹੀ ਵਿਕਾਸ ਹੈ?
- ਅਮਰਜੀਤ ਸਿੰਘ
ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਮੁਹੱਲਾ ਨਿਵਾਸੀ ਪਰੇਸ਼ਾਨ
NEXT STORY