ਜਲੰਧਰ — ਜ਼ਿਲਾ ਜਲੰਧਰ ਦੇ ਗਾਜ਼ੀਗੁਲਾ ਮੁਹੱਲੇ 'ਚ ਪਿਛਲੇ 2 ਮਹੀਨਿਆਂ ਤੋਂ ਸੀਵਰੇਜ ਜਾਮ ਹੋਏ ਪਏ ਹਨ। ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਗਲੀਆਂ 'ਚ ਜਮ੍ਹਾ ਹੋ ਰਿਹਾ ਹੈ। ਇਸ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਇੱਕਠਾ ਹੋਣ ਕਰਕੇ ਬੀਮਾਰੀਆਂ ਦਾ ਖਤਰਾ ਵਧ ਰਿਹਾ ਹੈ। ਜਿਸ ਕਾਰਨ ਮੁਹੱਲੇ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਪ੍ਰਸ਼ਾਸਨ ਦੇ ਲੋਕਾਂ ਨੂੰ ਕਈ ਵਾਰ ਜਾਣੂ ਕਰਾਇਆ ਗਿਆ ਹੈ, ਪਰ ਹਲੇਂ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਸਰਕਾਰ ਵਿਕਾਸ ਦੇ ਨਾਂ 'ਤੇ ਵੋਟ ਮੰਗ ਰਹੀ ਹੈ, ਕੀ ਇਹ ਹੀ ਵਿਕਾਸ ਹੈ?
— ਅਕਿੰਤ ਗਰੋਵਰ
ਵਿਕਾਸ ਕਾਰਨ ਨਹੀਂ ਗੰਦਗੀ ਕਾਰਨ ਮਸ਼ਹੂਰ ਹੋ ਰਿਹੈ ਪਿੰਡ ਸੁਲਤਾਨੀ
NEXT STORY