1. ਜੇਲਰ ਪੱਪੂ ਨੂੰ ਕੱਲ ਤੈਨੂੰ 8 ਵਜੇ ਫਾਂਸੀ ਦਿੱਤੀ ਜਾਵੇਗੀ।
ਪੱਪੂ-ਹਾ ਹਾ ਹਾ ਹਾ
ਜੇਲਰ- ਹੱਸ ਕਿਉਂ ਰਿਹਾ ??
ਪੱਪੂ- ਮੈਂ ਤਾਂ 9 ਵਜੇ ਉੱਠਦਾ।
2. ਪਤਨੀ- ਪੇਕਿਆਂ ਤੋਂ ਫੋਨ 'ਤੇ
ਤੁਸੀਂ ਮੈਨੂੰ ਯਾਦ ਕਰਦੇ ਹੋ ?
ਪਤੀ- ਜੇ ਯਾਦ ਕਰਨਾ ਸੌਖਾ ਹੁੰਦਾ ਤਾਂ
ਮੈਂ 10 ਵੀਂ ਪਾਸ ਨਾਂ ਕਰ ਜਾਂਦਾ।
3. ਗੁਰਮੀਤ ਮਾਸਟਰ ਨੂੰ - ਮੇਰਾ ਮੁੰਡਾ ਪੜ੍ਹਾਈ 'ਚ ਕਿਵੇਂ ਆ ?
ਮਾਸਟਰ- ਬੱਸ ਇਹ ਸਮਝ ਲਓ ਕਿ ਆਰੀਆਂ ਭੱਟ ਨੇ ਜੀਰੋ ਦੀ ਖੋਜ ਇਹਦੇ ਲਈ ਹੀ ਕੀਤੀ ਆ।
4. ਪਤਨੀ- ਮੈਨੂੰ ਸੋਨੇ ਦਾ ਹਾਰ ਲਿਆ ਦਿਓ।
ਮੈਂ ਤੁਹਾਨੂੰ 7 ਜਨਮ ਤੱਕ ਚਾਹਾਂਗੀ।
ਪਤੀ- ਹਾਰ ਦੇ ਨਾਲ ਕੰਗਨ ਵੀ ਲਿਆ ਦਿਓ,
ਪਰ ਗੱਲ ਏਸ ਜਨਮ ਤੱਕ ਰਹਿਣ ਦੇ।
ਗੋਲਜੀ ਧਨੋਆ
ਤਲਵੰਜੀ ਕਲਾਂ, ਤਹਿ ਜਗਰਾਉ ਲੁਧਿਆਣਾ
ਮੋਬਾਇਲ ਨੰ. 82890-54918
ਪੰਜਾਬੀਆਂ ਦਾ ਕੋਮਾਂਤਰੀ ਰਾਜਦੂਤ, ਕੀ ਉਹ ਵਿਅਕਤੀ ਹੈ ਜਾਂ ਸੰਸਥਾ ?
NEXT STORY