ਇਹ ਪੱਤਰ ਉਨ੍ਹਾਂ ਲਈ ਜਿੰਨਾ ਲੋਕਾਂ ਨੇ ਆਪਣੇ ਸ਼ਹਿਰ ਲਈ ਸੋਚਿਆ । ਮੈਂ ਨਹੀਂ ਜਾਣਦਾ ਕੀ ਮੈਂ ਇਹ ਧੰਨਵਾਦ ਪੱਤਰ ਕਿਸ ਨੂੰ ਲਿਖਾ ਰਿਹਾ, ਇਸ ਲਈ ਇਹ ਪੱਤਰ ਹਰ ਆਮ ਖਾਸ ਵਿਅਕਤੀ ਲਈ। ਨਵੇਂ ਸਾਲ ਤੇ ਮੇਰੇ ਵਲੋਂ ਆਰਟੀਕਲ ਵਿਚ ਬਠਿੰਡਾ ਸ਼ਹਿਰ ਵਿਚ ਬਰਨਾਲਾ ਰੋਡ ਤੋਂ ਗੋਨਿਆਣਾ ਵੱਲ ਬਨੇ ਪੁਲ ਦੀ ਗੱਲ ਕੀਤੀ ਸੀ । ਜਿਸਨੂੰ ਮੈਂ ਉਚ ਅਧਿਕਾਰੀਆਂ ਨੂੰ ਅਤੇ ਆਮ ਨਾਗਰਿਕਾਂ ਨੂੰ ਭੇਜਿਆ। ਜੋ ਮੇਰੇ ਦਿਲ ਦਾ ਡਰ ਸੀ, ਘੱਟ ਹੁੰਦਾ ਨਜ਼ਰ ਆਇਆ। ਜਦੋਂ ਮੈਂ ਆਪਣੀ ਮਾਤਾ ਜੀ ਨਾਲ ਉਸ ਰੋਡ ਤੇ ਜਾ ਰਿਹਾ ਸੀ ਉਸੇ ਖਤਰਨਾਕ ਮੋੜ ਤੇ ਟ੍ਰੈਫਿਕ ਲਾਈਟਾਂ ਵੇਖੀਆ। ਮੈਂ ਆਪਣੀ ਮਾਤਾ ਜੀ ਨੂੰ ਦੱਸਿਆ ਕਿ ਮੰਮੀ ਮੈਂ ਇਸ ਦਾ ਜ਼ਿਕਰ ਜਗਬਾਣੀ ਆਨਲਾਈਨ ਵੈਬਸਾਈਟ 'ਤੇ ਵੀ ਕੀਤਾ ਜਿਨ੍ਹਾਂ ਨੇ ਮੇਰੇ ਆਰਟੀਕਲ ਨੂੰ ਛਾਪਿਆ। ਮੈਂ ਨਹੀਂ ਜਾਣਦਾ ਇਹ ਲਾਈਟਾਂ ਮੇਰੇ ਲਿਖਣ ਨਾਲ ਲੱਗੀਆਂ ਜਾਂ ਪਹਿਲੇ ਤੋਂ ਹੀ ਵਿਚਾਰ ਚੱਲ ਰਿਹਾ ਸੀ। ਖੁਸ਼ੀ ਇਸ ਗੱਲ ਦੀ ਹੈ ਕੀ ਸਰਕਾਰੀ ਪ੍ਰਣਾਲੀ ਵਲੋਂ ਇਸ 'ਤੇ ਵਿਚਾਰ ਕੀਤਾ ਗਿਆ। ਮੈਂ ਖੁਦ ਆਪਣੇ ਦਫਤਰ ਵਿਚ ਬੈਠਾ ਲੋਕਾਂ ਦੀ ਸੋਚ ਨੂੰ ਸੁਣਦਾ ਹਾਂ ਕਿ ਸਰਕਾਰੀ ਅਫਸਰ, ਬਾਬੂ 'ਤੇ ਨੇਤਾ ਹਰ ਕੋਈ ਪੈਸੇ ਲੈਣ ਜਾਣਦਾ ਪਰ ਉਹ ਇਹ ਭੁੱਲ ਜਾਂਦੇ ਨੇ ਕਿ ਜੇ ਸਰਕਾਰੀ ਪ੍ਰਣਾਲੀ ਨਾ ਹੋਵੇ ਤਾਂ ਉਹ ਕੁਝ ਵੀ ਨਹੀਂ ਕਰ ਸਕਦੇ। ਕੁਝ ਦਿਨਾਂ ਦੀ ਗੱਲ ਤੁਹਾਡੇ ਨਾਲ ਜ਼ਿਕਰ ਕਰਨ ਲੱਗਿਆ । ਮੈਂ ਆਪਣੇ ਦਫਤਰੀ ਅਮਲੇ ਨਾਲ ਚੰਡੀਗੜ੍ਹ ਜਾ ਰਿਹਾ ਸੀ, ਡਰਾਈਵਰ ਨੇ ਬਠਿੰਡਾ ਸਟੇਸ਼ਨ ਲਾਇਆ ਭਗਤੀ ਗੀਤ ਤੋਂ ਬਾਅਦ ਸਵੇਰੇ ਸੱਤ ਵਜੇ ਬਠਿੰਡਾ ਸ਼ਹਿਰ ਪੁੱਡਾ ਦੇ ਉਚ ਅਧਿਕਾਰੀ ਸ਼ਿਆਮ ਅਗਰਵਾਲ ਅਤੇ ਉਨ੍ਹਾਂ ਦੀ ਅਰਧਾਗਿਣੀ ਵੀ ਰੇਡੀਓ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋਈ । ਗੱਲ ਹੋ ਰਹੀ ਸੀ ਬਠਿੰਡਾ ਸ਼ਹਿਰ ਨੂੰ ਭਾਰਤ ਦੇ ਟਾਪ 50 ਵਿਚ ਲੈ ਕੇ ਆਉਣਾ। ਮੈਨੂੰ ਪ੍ਰਸ਼ਾਸ਼ਨ ਵੱਲੋਂ ਚਲਾਈ ਇਸ ਮੁਹਿਮ ਦੀ ਕਾਫੀ ਖੁਸ਼ੀ ਹੋਈ। ਇਸ ਵਿਚ ਲੋਕਾਂ ਵਲੋਂ ਆਪਣੇ ਸੁਝਾਅ 'ਤੇ ਆਪਣੀਆਂ ਗੱਲਾਂ ਰਹੀਆਂ।
ਧੰਨਵਾਦ ਉਨ੍ਹਾਂ ਦਾ ਜਿਨ੍ਹਾਂ ਨੇ ਦੂਜਿਆਂ ਲਈ ਸੋਚਿਆ ।
ਧੰਨਵਾਦ ਉਨ੍ਹਾਂ ਦਾ ਜਿਨ੍ਹਾਂ ਨੇ ਸ਼ਹਿਰ ਲਈ ਸੋਚਿਆ ।
ਧੰਨਵਾਦ ਉਨ੍ਹਾਂ ਅਧਿਕਾਰੀਆਂ ਦਾ ਜਿੰਨ੍ਹਾਂ ਨੇ ਜਾਨ ਮਾਲ ਬਾਰੇ ਸੋਚਿਆ ।
ਧੰਨਵਾਦ ਉਨ੍ਹਾਂ ਕਰਮਚਾਰੀਆਂ ਦਾ ਜਿਨ੍ਹਾਂ ਨੇ ਲੋਕਾਂ ਦੇ ਕੰਮ ਨੂੰ ਕੀਤਾ
ਧੰਨਵਾਦ ਉਨ੍ਹਾਂ ਬੱਚਿਆਂ ਦਾ ਜਿਨ੍ਹਾਂ ਨੇ ਸੋਹਣੇ ਵਿਚਾਰ ਲੇਖ ਵਿਚ ਲਿਖੇ ।
ਧੰਨਵਾਦ ਪੁਲੀਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬਿਨ੍ਹਾਂ ਫਰਕ ਕੀਤੇ ਲੋਕਾਂ ਦੀ ਮੱਦਦ ਕੀਤੀ ।
ਧੰਨਵਾਦ ਅਧਿਆਪਕਾਂ ਦਾ ਜਿਨ੍ਹਾਂ ਨੇ ਬੱਚਿਆਂ ਦਾ ਭਵਿੱਖ ਬਣਾਇਆ।
ਧੰਨਵਾਦ ਦੁਕਾਨਦਾਰਾਂ ਦਾ ਜਿਨ੍ਹਾਂ ਨੇ ਸਾਡੇ ਆਮ ਜਿੰਦਗੀ ਨੂੰ ਸੌਖਾ ਕੀਤਾ ।
ਧੰਨਵਾਦ ਚਪੜਾਸੀ, ਸਵੀਪਰ, ਅਤੇ ਹਰ ਵਿਅਕਤੀ ਦਾ ਜਿਨ੍ਹਾਂ ਨੇ ਸ਼ਹਿਰ ਨੂੰ ਸਾਫ ਕੀਤਾ ।
ਧੰਨਵਾਦ ਹਰ ਕਿਸੇ ਇਨਸਾਨ ਦਾ, ਹਰ ਕਿਸੇ ਆਮ ਖਾਸ ਦਾ, ਹਰ ਕਿਸੇ ਲੇਖਕ ਤੇ ਕਾਵਿ ਦਾ।
ਧੰਨਵਾਦ ਮੇਰੇ ਆਰਟੀਕਲ ਨੂੰ ਪੜ੍ਹਨ ਦਾ।
- ਪ੍ਰਤੀਕ ਸਕਸੈਨਾ
ਮੀਡੀਆ ਕੈਨਵਸ ਤੋਂ ਗ਼ਾਇਬ ਹਕੀਕੀ ਮੁੱਦੇ,ਚਿੰਤਾ ਦਾ ਵਿਸ਼ਾ
NEXT STORY