ਫਰਕ ਹੁੰਦਾ ਏ
ਫਿਕਰਿਆਂ ਤੇ ਫੁਕਰਿਆਂ 'ਚ, ਫਰਕ ਹੁੰਦਾ ਏ
ਯਾਰਾਂ ਅਤੇ ਲੁੱਤਰਿਆਂ ਚ, ਫਰਕ ਹੁੰਦਾ ਏ
ਅੱਖਾਂ ਤੋਂ ਪਛਾਣੇ ਜਾਂਦੇ, ਅੱਖਾਂ 'ਚੋਂ ਡਿੱਗਿਓ
ਸੱਚਿਆਂ ਤੇ ਮੁੱਕਰਿਆਂ 'ਚ, ਫਰਕ ਹੁੰਦਾ ਏ
ਦੰਗੇ ਨਹੀਂ ਸੀ ਹੋਏ, ਕਤਲੇਆਮ ਸੀ ਉਹ ਦਿੱਲੀਏ
ਮਰਿਆਂ ਤੇ ਕੁਤਰਿਆਂ ਚ, ਫਰਕ ਹੁੰਦਾ ਏ
ਗਿਦੜਾਂ ਨੇ ਸ਼ੇਰਾਂ ਦੇ ਕੀ, ਕਰਨੇ ਮੁਕਾਬਲੇ
ਬੰਦਿਆਂ ਤੇ ਖੁਸਰਿਆਂ ਚ, ਫਰਕ ਹੁੰਦਾ ਏ
ਅੱਡ ਹੁੰਦਾ ਵਿਆਹਾਂ ਅਤੇ ਕੋਠਿਆਂ ਤੇ ਨੱਚਣਾ
ਗਿੱਧਿਆਂ ਤੇ ਮੁਜਰਿਆਂ 'ਚ, ਫਰਕ ਹੁੰਦਾ ਏ
ਯਾਦਾਂ 'ਚ ਖੁੱਬੇ, ਯਾਦ ਆਉਂਦੇ ਸਾਰੀ ਜਿੰਦਗੀ
ਦਿਲਾਂ 'ਚ ਉਤਰਿਆਂ ਦਾ, ਫਰਕ ਹੁੰਦਾ ਏ
ਕਈ ਯਾਦ ਆਉਂਦੇ, ਕਈ ਭੁੱਲ ਜਾਂਦੇ ਆ
ਕੁਲਵੀਰ ਬੜਾ ਮੁੱਖੜੇਆਂ 'ਚ ,ਫਰਕ ਹੁੰਦਾ ਏ
-ਡਾਨਸੀਵਾਲ
ਅਮਰੀਕਾ ਦੇ ਉੱਚ ਅਧਿਕਾਰੀਆਂ ਨੇ ਦਿੱਤੀਆਂ ਵਿਸਾਖੀ ਦੀਆਂ ਵਧਾਈਆਂ (ਤਸਵੀਰਾਂ)
NEXT STORY