ਮੈਂ ਅਣਜੰਮੀ ਤੇਰੀ ਧੀ ਕਰਾਂ ਅਰਜੋਈ
ਮੰਗ ਹੋਰ ਨਾ ਦਿਲ ਵਿੱਚ ਕੋਈ ।
ਦੁਨੀਆ ਦੇ ਦਰਿੰਦਿਆਂ ਤੋਂ ਬਚਾ ਲੈ ਮੈਨੂੰ
ਇੱਕ ਵਾਰੀ ਤੂੰ ਆਪਣੀ ਬਣਾ ਲੈ ਮੈਨੂੰ
ਭਾਵੇਂ ਗੱਲ ਹੋਰ ਨਾ ਮੰਨੀ ਕੋਈ ।
ਸਿੱਖਿਆ ਦਾ ਮੈਨੂੰ ਦੇਵੀਂ ਵਰਦਾਨ
ਗਿਆਨ ਤੋਂ ਨਾ ਰੱਖੀ ਅਣਜਾਣ
ਤੀਜੀ ਅੱਖ ਦਾ ਸੱਚ ਨਾ ਲਕੋਈਂ
ਮੇਰਾ ਕਹਿਆ–ਸਣਿਆ ਮੁਆਫ਼ ਕਰੀਂ
ਭਰੂਣ ਹੱਤਿਆ ਵਰਗਾ ਨਾ ਪਾਪ ਕਰੀ
ਹੱਕ 'ਵਿਪਨ' ਦਾ ਨਾ ਉਸਤੋਂ ਖੋਹੀਂ ।
- ਵਿਪਨਜੀਕ ਕੋਰ