ਸ਼ਾਮਲੀ— ਉੱਤਰ ਪ੍ਰਦੇਸ਼ ਦੀ ਸ਼ਾਮਲੀ ਪੁਲਸ ਨੇ ਪੰਜਾਬ ਤੋਂ 2 ਟਰੱਕਾਂ 'ਚ ਤਸਕਰੀ ਕਰ ਕੇ ਲਿਆਂਦੀ ਜਾ ਰਹੀ 1050 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ ਤੇ ਤਿੰਨ ਲੋਕਾਂ ਨੂੰ ਇਸ ਸਬੰਧ 'ਚ ਗ੍ਰਿਫਤਾਰ ਕੀਤਾ ਗਿਆ ਹੈ। ਬਰਾਮਦ ਕੀਤੀ ਸ਼ਰਾਬ ਦੀ ਕੀਮਤ 45 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਲਸ ਨੇ ਚੈਕਿੰਗ ਦੌਰਾਨ ਮੇਰਠ-ਕਰਨਾਲ ਰੋਡ 'ਤੇ ਦੋ ਟਰੱਕਾਂ ਨੂੰ ਰੋਕਿਆ। ਟਰੱਕ ਦੀ ਤਲਾਸ਼ੀ ਲੈਣ 'ਤੇ ਟਰੱਕਾਂ 'ਚੋਂ 1050 ਪੇਟੀਆਂ ਸ਼ਰਾਬ ਬਰਾਮਦ ਹੋਈ। ਮੌਕੇ 'ਤੇ ਪੰਜਾਬ ਨਿਵਾਸੀ ਰਾਜਿੰਦਰ, ਰਾਮ ਸਿੰਘ, ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਸ਼ਰਾਬ ਮੰਗਵਾਉਣ ਵਾਲੇ ਤਸਕਰਾਂ ਬਾਰੇ ਪਤਾ ਲਗਾਉਣ 'ਚ ਲੱਗੀ ਹੋਈ ਹੈ।
ਜਨਤਾ ਦੀ ਛੱਡੋ ਇਥੇ ਤਾਂ ਸਰਕਾਰੀ ਵਿਭਾਗ ਹੀ ਨਹੀਂ ਦਿੰਦੇ ਬਿਜਲੀ ਦਾ ਬਿੱਲ
NEXT STORY