ਰੈਗਿੰਗ ਦੇ ਮਾਮਲੇ 'ਚ ਕਾਲਜ ਦੇ 11 ਵਿਦਿਆਰਥੀ ਮੁਅੱਤਲ

You Are HereNational
Saturday, February 18, 2017-12:32 AM

ਕੋਚੀ— ਇਥੇ ਦੇ ਇਕ ਸਰਕਾਰੀ ਪੋਲੀਟੈਕਨਿਕ ਕਾਲਜ ਦੇ 11 ਵਿਦਿਅਰਥੀਆਂ ਨੂੰ ਆਪਣੇ ਜੂਨੀਅਰ ਵਿਦਿਆਰਥੀਆਂ ਦੀ ਰੈਗਿੰਗ ਕਰਨ ਲਈ ਸ਼ੁੱਕਰਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ। ਕਾਲਜ ਪ੍ਰਸ਼ਾਸਨ ਨੇ ਦੱਸਿਆ ਕਿ ਕਲਾਮਸਰੀ ਸਰਕਾਰੀ ਪੋਲਟੈਕਨਿਕ ਦੇ ਹੋਸਟਲ 'ਚ ਰੈਗਿੰਗ ਦੀਆਂ ਘਟਨਾਵਾਂ ਨੂੰ ਲੈ ਕੇ ਜੂਨੀਅਰ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਅਤੇ ਮੀਡੀਆ ਤੋਂ ਮਿਲੀ ਖਬਰ ਦੇ ਬਾਅਦ 11 ਵਿਦਿਆਰਥੀਆਂ ਨੂੰ ਮੁਅੱਤਲ ਕੀਤਾ ਗਿਆ।

ਪ੍ਰਸ਼ਾਸਨ ਨੇ ਦੱਸਿਆ ਕਿ ਹਾਲ ਹੀ 'ਚ ਜੂਨੀਅਰ ਵਿਦਿਅਰਥੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਨੰਗਾ ਕੀਤੇ ਜਾਣ ਲਈ ਕਹੇ ਜਾਣ ਦੇ ਬਾਅਦ ਹੋਸਟਲ 'ਚ ਉਨ੍ਹਾਂ ਨਾਲ ਰੈਗਿੰਗ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਸੀ.ਕੇ. ਮੋਹਨਨ ਨੇ ਦੱਸਿਆ, ''ਅੱਜ ਹੋਈ ਘਟਨਾ ਦਾ ਜਾਂਚ ਕਰਨ ਵਾਲੀ ਸੰਸਥਾਨ ਦੀ ਰੈਗਿੰਗ ਰੋਕੂ ਇਕਾਈ ਨੂੰ ਹੋਸਟਲ ਤੋਂ ਕੁਝ ਅਜਿਹੀਆਂ ਖਬਰਾਂ ਮਿਲੀਆਂ ਸਨ।'' ਉਨ੍ਹਾਂ ਨੇ ਦੱਸਿਆ ਕਿ ਇਸ ਦੀ ਰਿਪੋਰਟ ਪੁਲਸ ਨੂੰ ਸੌਂਪ ਦਿੱਤੀ ਗਈ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.