11 ਸਾਲ ਬਾਅਦ ਇਸ ਪਿੰਡ 'ਚ ਹੋਇਆ ਬੇਟੀ ਦਾ ਵਿਆਹ, ਜਾਣੋ ਕੀ ਹੈ ਇਸ ਦਾ ਕਾਰਨ?

You Are HereNational
Friday, February 17, 2017-11:38 AM

ਭੋਪਾਲ— ਸਾਲ 2006 'ਚ ਇਕ ਟਰੈਕਟਰ ਹੇਠਾਂ ਦੱਬਣ ਨਾਲ ਅਸ਼ੋਕ ਨਗਰ ਦੇ ਇਕੋਦਿਆ ਪਿੰਡ 'ਚ ਗਾਂ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਇਸ ਨੂੰ ਅਸ਼ੁੱਭ ਮੰਨਿਆ ਅਤੇ ਬੇਟੀਆਂ ਦਾ ਵਿਆਹ ਪਿੰਡ ਦੇ ਬਾਹਰ ਕਰਨਾ ਸ਼ੁਰੂ ਕਰ ਦਿੱਤਾ। 11 ਸਾਲ ਬਾਅਦ ਇਸ ਅੰਧ ਵਿਸ਼ਵਾਸ ਖਿਲਾਫ ਦਾਂਗੀ ਪਰਿਵਾਰ ਅੱਗੇ ਆਇਆ ਅਤੇ ਆਪਣੀ ਬੇਟੀ ਦੀ ਵਿਦਾਈ ਘਰ ਦੇ ਮੰਡਪ 'ਚ ਕੀਤੀ। ਇਸ ਦੇ ਦੇਖਾਦੇਖੀ ਲੋਕ ਅੱਗੇ ਆਉਣ ਲੱਗੇ। 28 ਫਰਵਰੀ ਨੂੰ ਇਕ ਹੋਰ ਬੇਟੀ ਦੀ ਬਾਰਾਤ ਪਿੰਡ ਆਵੇਗੀ।
ਅਸ਼ੋਕਨਗਰ ਜ਼ਿਲੇ ਦੇ ਇਕੋਦਿਆ ਪਿੰਡ 'ਚ ਇਕ ਟਰੈਕਟਰ ਤੋਂ ਕੁੱਚਲ ਕੇ ਗਾਂ ਦੀ ਮੌਤ ਹੋ ਗਈ। ਜਦੋਂ ਇਕ ਪਰਿਵਾਰ ਨੇ ਅਜਿਹਾ ਕੀਤਾ ਤਾਂ ਸਾਰੇ ਪਿੰਡ ਨੇ ਵੀ ਬੇਟੀਆਂ ਦਾ ਵਿਆਹ ਪਿੰਡ ਤੋਂ ਬਾਹਰ ਕਰਨਾ ਸ਼ੁਰੂ ਕਰ ਦਿੱਤਾ, ਉਦੋਂ ਤੋਂ ਇਹ ਪਰੰਪਰਾ ਬਣ ਗਈ ਹੈ। 14 ਫਰਵਰੀ ਨੂੰ ਜਦੋਂ ਪਿੰਡ 'ਚ ਵਿਦਿਸ਼ਾ ਜ਼ਿਲੇ ਦੇ ਮੈਨਖੇੜੀ ਪਿੰਡ ਵਰਿੰਦਰ ਦੀ ਬਾਰਾਤ ਮੋਹਨ ਸਿੰਘ ਦਾਂਗੀ ਘਰ ਪੁੱਜੀ ਤਾਂ ਦੁਲਹਣ ਬਣੀ ਰੂਬੀ ਦੀ ਵਿਦਾਈ ਘਰ ਤੋਂ ਹੋਈ। ਇਸ ਤੋਂ 11 ਸਾਲ ਤੋਂ ਅੰਧਵਿਸ਼ਵਾਸ 'ਚ ਰਹਿ ਰਹੇ ਲੋਕ ਅੱਖਾਂ ਤੋਂ ਪਰਦਾ ਹੱਟ ਗਿਆ। ਦੁਲਹਣ ਦੇ ਚਾਚਾ ਰਾਜਾਬਾਬੂ ਦਾਂਗੀ ਨੇ ਦੱਸਿਆ ਕਿ ਪੁਰਾਣੀ ਪਰੰਪਰਾ ਨੂੰ ਨਾ ਮੰਨਦੇ ਹੋਏ, ਉਨ੍ਹਾਂ ਨੇ ਘਰ 'ਚ ਹੀ ਵਿਆਹ ਕਰਨਾ ਠੀਕ ਸਮਝਿਆ। ਉੁਨ੍ਹਾਂ ਨੇ ਕਿਹਾ ਕਿ ਫੈਸਲੇ ਨੂੰ ਕਿਸੇ 'ਤੇ ਥੋਪਿਆ ਨਹੀਂ ਜਾਂਦਾ ਸਿਰਫ ਅੰਧ ਵਿਸ਼ਵਾਸ ਕਾਰਨ ਲੋਕ ਇਕ ਦੂਜੇ ਨੂੰ ਦੇਖ ਕੇ ਬਾਹਰ ਵਿਆਹ ਕਰ ਰਹੇ ਸਨ।
ਪਿੰਡ 'ਚ ਇਹ ਪਰੰਪਰਾ ਸ਼ੁਰੂ ਹੋਣ ਤੋਂ ਬਾਅਦ ਬੇਟੀਆਂ ਦਾ ਵਿਆਹ 'ਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਆ ਰਹੀ ਸੀ। ਅੰਧਵਿਸ਼ਵਾਸ ਕਾਰਨ ਪਿੰਡ ਵਾਲੇ ਬੇਟੀਆਂ ਦਾ ਵਿਆਹ ਕਰਨ ਅਸ਼ੋਕਨਗਰ, ਮੂੰਗਾਵਲੀ ਜਾਂ ਫਿਰ ਆਸਪਾਸ ਦੇ ਪਿੰਡ ਜਾਂਦੇ ਸਨ। ਇਸ ਨਾਲ ਜੇਬ ਖਰਚਾ ਜ਼ਿਆਦਾ ਹੁੰਦਾ ਸੀ। ਇਸ ਤੋਂ ਬਾਅਦ ਕੋਈ ਵੀ ਅੰਧਵਿਸ਼ਵਾਸ ਖਿਲਾਫ 11 ਸਾਲ ਤੱਕ ਹਿੰਮਤ ਨਾਲ ਜੁੱਟਾ ਸਕਿਆ। ਦਾਂਗੀ ਪਰਿਵਾਰ ਨੇ ਪਿੰਡ ਦੀ ਅੰਧਵਿਸ਼ਵਾਸੀ ਪਰੰਪਰਾ ਨੂੰ ਖਤਮ ਕਰ ਦਿੱਤਾ।
ਇਕੋਦਿਆ ਇੱਕਲਾ ਹੀ ਅਜਿਹਾ ਪਿੰਡ ਨਹੀਂ ਹੈ, ਜਿੱਥੇ ਘਰ ਤੋਂ ਬੇਟੀਆਂ ਦਾ ਵਿਆਹ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ। ਖੇਤਰ ਦੇ ਅੋਡੇਰ, ਜਾਰੋਲੀ, ਧੁਵਧਾਈ ਆਦਿ ਅਜਿਹੇ ਪਿੰਡ ਹਨ, ਜਿੱਥੇ ਅੱਜ ਵੀ ਅੰਧਵਿਸ਼ਵਾਸ ਦੇ ਚੱਲਦੇ ਲੋਕ ਆਪਣੀ ਬੇਟੀਆਂ ਦਾ ਵਿਆਹ ਪਿੰਡ ਤੋਂ ਬਾਹਰ ਜਾ ਕੇ ਕਰਦੇ ਹਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.