ਏਮਸ 'ਚ ਫਰਜ਼ੀ ਤਰੀਕੇ ਨਾਲ ਡਾਕਟਰ ਬਣ ਕੇ ਰਹਿ ਰਿਹਾ ਨੌਜਵਾਨ ਗ੍ਰਿਫਤਾਰ

You Are HereNational
Tuesday, April 17, 2018-2:47 AM

ਨਵੀਂ ਦਿੱਲੀ— ਏਮਸ 'ਚ ਪਿਛਲੇ ਮਹੀਨੇ ਕਥਿਤ ਰੂਪ ਨਾਲ ਫਰਜ਼ੀ ਤਰੀਕੇ ਨਾਲ ਡਾਕਟਰ ਬਣ ਕੇ ਰਹਿ ਰਹੇ 19 ਸਾਲ ਦੇ ਇਕ ਨੌਜਵਾਨ ਨੂੰ ਪੁਲਸ ਨੇ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਦੋਸ਼ੀ ਅਦਨਾਨ ਖੁਰਮ ਡਾਕਟਰਾਂ ਦੇ ਵਿਭਾਗ ਦੇ ਪ੍ਰੋਗਰਾਮਾਂ 'ਚ ਹਿੱਸਾ ਲੈਂਦਾ ਸੀ ਤੇ ਆਸਾਨੀ ਨਾਲ ਉਨ੍ਹਾਂ ਨਾਲ ਘੁਲਮਿਲ ਜਾਂਦਾ ਸੀ। ਉਸ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਖੁਰਮ ਨੂੰ ਇਕ ਮੈਰਾਥਨ ਦੌਰਾਨ ਫੜਿਆ ਗਿਆ ਜਦੋਂ ਕੁਝ ਡਾਕਟਰਾਂ ਨੂੰ ਉਸ 'ਤੇ ਸ਼ੱਕ ਹੋਇਆ ਤੇ ਉਨ੍ਹਾਂ ਨੇ ਉਸ ਤੋਂ ਸਵਾਲ ਪੁੱਛੇ। ਉਹ ਡਾਕਟਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਿਆ। ਇਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਖੁਰਮ ਆਪਣੇ ਕਿਸੇ ਰਿਸ਼ਤੇਦਾਰ ਨੂੰ ਹਸਪਤਾਲ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਡਾਕਟਰ ਦੇ ਰੂਪ 'ਚ ਰਹਿੰਦਾ ਸੀ।

Edited By

Baljitsingh

Baljitsingh is News Editor at Jagbani.

Popular News

!-- -->