ਅਜ਼ਮੇਰ— ਰਾਜਸਥਾਨ 'ਚ ਅਜ਼ਮੇਰ ਦੇ ਕਿਸ਼ਨਗੜ੍ਹ ਮਾਰਬਲ ਮੰਡੀ ਸਥਿਤ ਹਰਮਾੜਾ ਚੌਰਾਹੇ 'ਤੇ ਅੱਜ ਇਕ ਟਰੱਕ 'ਚੋਂ ਮਾਰਬਲ ਬਾਹਰ ਕੱਢਦੇ ਸਮੇਂ 2 ਮਜ਼ਦੂਰਾਂ ਦੀ ਮੌਤ ਹੋ ਗਈ। ਗਾਂਧੀਨਗਰ ਥਾਣਾ ਪੁਲਸ ਸੂਤਰਾਂ ਮੁਤਾਬਕ ਰਾਣਾ ਬਾਈ ਮਾਰਬਲ ਦੇ ਗੋਦਾਮ 'ਚ 2 ਮਜ਼ਦੂਰ ਮਾਰਬਲ ਉਤਾਰਨ ਦਾ ਕੰਮ ਕਰ ਰਹੇ ਸੀ ਕਿ ਅਚਾਨਕ ਉਪਰੋਂ ਮਾਰਬਲ ਦੀ ਇਕ ਲਾਈਨ ਡਿੱਗ ਗਈ, ਜਿਸ ਦੇ ਹੇਠਾਂ ਦੋਵੇਂ ਮਜ਼ਦੂਰ ਆ ਗਏ ਅਤੇ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਫੈਕਟਰੀ ਦੇ ਮਜ਼ਦੂਰਾਂ ਨੇ ਮ੍ਰਿਤਕ ਭਾਗੀਰਥ ਦਰੋਗਾ ਅਤੇ ਕਾਲੂ ਬਾਗੜਿਆ ਨੂੰ ਮਾਰਬਲ ਤੋਂ ਬਾਹਰ ਕੱਢਿਆ। ਪੁਲਸ ਨੇ ਦੋਹਾਂ ਦੀ ਲਾਸ਼ ਦਾ ਪੋਸਟਮਾਰਟਮ ਕਰਾ ਕੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ।
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਟਵੀਟ, ਨੇਪਾਲ ਦੇ ਮੌਢੇ ਨਾਲ ਮੌਢਾ ਜੋੜ ਕੇ ਖੜ੍ਹਾ ਹੈ ਭਾਰਤ
NEXT STORY