ਨਵੀਂ ਦਿੱਲੀ— ਐੱਨ.ਡੀ.ਏ. (ਰਾਸ਼ਟਰੀ ਲੋਕਤੰਤਰੀ ਗਠਜੋੜ) ਸਰਕਾਰ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਜਸ਼ਨ ਮਨਾਉਣ ਦੀ ਤਿਆਰੀ 'ਚ ਹੈ। ਇਸ ਦੌਰਾਨ ਭਾਜਪਾ ਮੰਤਰੀ ਆਪਣੀਆਂ ਉਪਲੱਬਧੀਆਂ ਗਿਨਾਉਣ ਲਈ ਉਤਸ਼ਾਹਤ ਹਨ। ਇਸ ਮੌਕੇ ਨੇਤਾਵਾਂ ਦੀ ਕੋਸ਼ਿਸ਼ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਤੌਰ ਬਰਾਂਡ ਦੇਸ਼ ਦੇ ਸਾਹਮਣੇ ਰੱਖਿਆ ਜਾਵੇ। ਇੰਨਾ ਹੀ ਨਹੀਂ ਇਸ ਜਸ਼ਨ ਦਾ ਨਾਂ 'ਮੋਦੀ' ਰੱਖਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਅਤੇ ਸੀਨੀਅਰ ਨੇਤਾਵਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ 25 ਮਈ ਤੋਂ 15 ਜੂਨ ਤੱਕ ਪੂਰੇ ਦੇਸ਼ ਦਾ ਦੌਰਾ ਕਰ ਕੇ ਪ੍ਰਧਾਨ ਮੰਤਰੀ 'ਮੋਦੀ' ਅਕਸ (Making of Developed India) ਦਾ ਜ਼ਿਕਰ ਕਰੇ। ਇਸ ਕੰਮ ਲਈ ਪਾਰਟੀ ਨੇ ਆਪਣੇ 450 ਤੋਂ ਵਧ ਨੇਤਾਵਾਂ ਨੂੰ ਲਾਇਆ ਹੈ, ਜਿਸ 'ਚ ਕੇਂਦਰ ਸਰਕਾਰ ਦੇ ਸਾਰੇ ਮੰਤਰੀ ਸ਼ਾਮਲ ਹਨ। ਇੰਨਾ ਨਹੀਂ 25 ਮਈ ਤੋਂ ਸ਼ੁਰੂ ਹੋ ਰਹੇ ਇਸ ਜਸ਼ਨ 'ਚ ਮੋਦੀ ਦੇ ਮੰਤਰੀ ਅਤੇ ਪਾਰਟੀ ਦੇ ਵੱਡੇ-ਛੋਟੇ ਨੇਤਾ ਅਗਲੇ 20 ਦਿਨਾਂ ਤੱਕ ਦੇਸ਼ 'ਚ 900 ਥਾਂਵਾਂ ਦਾ ਦੌਰਾ ਕਰਨਗੇ।
ਕੇਂਦਰੀ ਮੰਤਰੀਆਂ ਤੋਂ ਇਲਾਵਾ ਰਾਜਾਂ ਦੇ ਮੁੱਖ ਮੰਤਰੀ, ਹੋਰ ਮੰਤਰੀ ਅਤੇ ਪੂਰੀ ਪਾਰਟੀ ਨੂੰ ਇਸ ਜਸ਼ਨ ਲਈ ਲਾਇਆ ਗਿਆ ਹੈ। ਇਸ ਜਸ਼ਨ ਦਰਮਿਆਨ ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਨੂੰ ਵਿਦੇਸ਼ ਯਾਤਰਾ ਵੀ ਕਰਨੀ ਹੈ ਪਰ ਜਸ਼ਨ ਦੀ ਸ਼ੁਰੂਆਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਆਸਾਮ ਜਾਣਗੇ ਅਤੇ ਗੁਹਾਟੀ 'ਚ ਜਨਸਭਾ ਕਰਨਗੇ। ਪਾਰਟੀ ਚੇਅਰਮੈਨ ਅਮਿਤ ਸ਼ਾਹ ਨੇ ਤ੍ਰਿਵੇਂਦਰਮ ਅਤੇ ਗੰਗਟੋਕ 'ਚ ਜਨ ਸਭਾ ਕਰਨ ਦਾ ਫੈਸਲਾ ਕੀਤਾ ਹੈ। ਜਿੱਥੇ ਇਕ ਪਾਸੇ ਭਾਜਪਾ ਜਸ਼ਨ ਦੀ ਤਿਆਰੀ 'ਚ ਉੱਥੇ ਹੀ ਵਿਰੋਧੀ ਧਿਰ ਮੋਦੀ ਸਰਕਾਰ ਨੂੰ ਉਨ੍ਹਾਂ ਵੱਲੋਂ ਕੀਤੇ ਵਾਅਦੇ ਪੂਰੇ ਨਾ ਹੋਣ 'ਤੇ ਘੇਰਨ ਦਾ ਵਿਚਾਰ ਕਰ ਰਹੀ ਹੈ।
ਬੱਚਾ ਪੈਦਾ ਹੁੰਦੇ ਹੀ ਮਾਤਾ-ਪਿਤਾ-ਡਾਕਟਰ ਹੋਏ ਹੈਰਾਨ, ਲੋਕਾਂ ਨੇ ਮੰਨਿਆ ਚਮਤਕਾਰ
NEXT STORY