90 ਫੀਸਦੀ ਦੀ ਜਗ੍ਹਾ 40 ਫੀਸਦੀ ਵਾਲੇ ਨੂੰ ਬਿਠਾਉਣਾ ਦੇਸ਼ ਲਈ ਖਤਰਨਾਕ- ਭਾਜਪਾ ਮੰਤਰੀ

You Are HereNational
Monday, April 16, 2018-11:33 AM

ਭੋਪਾਲ— ਮੱਧ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸ਼ਿਵਰਾਜ ਸਰਕਾਰ 'ਚ ਮੰਤਰੀ ਗੋਪਾਲ ਭਾਰਗਵ ਨੇ ਰਾਖਵਾਂਕਰਨ ਵਿਵਸਥਾ 'ਤੇ ਕਥਿਤ ਤੌਰ 'ਤੇ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਲੋਕਾਂ ਦੀ ਜਗ੍ਹਾ ਅਯੋਗ ਲੋਕਾਂ ਦੀ ਚੋਣ ਕੀਤੀ ਜਾ ਰਹੀ ਹੈ, ਜੋ ਕਿ ਦੇਸ਼ ਲਈ ਖਤਰਨਾਕ ਹੈ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਬਿਆਨ ਰਾਖਵਾਂਕਰਨ 'ਤੇ ਨਹੀਂ ਸੀ।

ਭਾਰਗਵ ਨੇ ਐਤਵਾਰ ਨੂੰ ਨਰਸਿੰਘਪੁਰ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ,''ਜੇਕਰ ਯੋਗਤਾ ਨੂੰ ਦਰਕਿਨਾਰ ਕਰ ਕੇ ਅਯੋਗ ਲੋਕਾਂ ਦੀ ਚੋਣ ਕੀਤੀ ਜਾਵੇ। ਜੇਕਰ 90 ਫੀਸਦੀ ਵਾਲੇ ਨੂੰ ਬਿਠਾ ਦਿੱਤਾ ਜਾਵੇਗਾ ਅਤੇ 40 ਫੀਸਦੀ ਵਾਲੇ ਦੀ ਨਿਯੁਕਤੀ ਕੀਤੀ ਜਾਵੇ ਤਾਂ ਇਹ ਦੇਸ਼ ਲਈ ਖਤਰਨਾਕ ਹੈ।'' ਸ਼ਿਵਰਾਜ ਸਰਕਾਰ 'ਚ ਮੰਤਰੀ ਭਾਰਗਵ ਦੇ ਬਿਆਨ ਦੇ ਸਾਹਮਣੇ ਆਉਣ ਤੋਂ ਬਾਅਦ ਹੰਗਾਮਾ ਮਚ ਗਿਆ ਅਤੇ ਵਿਰੋਧੀ ਦਲਾਂ ਨੇ ਭਾਜਪਾ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਲਿਆ।
ਹਾਲਾਂਕਿ ਮੰਤਰੀ ਨੇ ਬਾਅਦ 'ਚ ਆਪਣੇ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ,''ਮੈਂ ਸੰਵਿਧਾਨ ਮਨਜ਼ੂਰ ਰਾਖਵਾਂਕਰਨ ਦਾ ਬਹੁਤ ਸਨਮਾਨ ਕਰਦਾ ਹਾਂ। ਮੈਂ ਆਪਣੇ ਬਿਆਨ 'ਚ ਰਾਖਵਾਂਕਰਨ ਸ਼ਬਦ ਦੀ ਕਿਤੇ ਵਰਤੋਂ ਤੱਕ ਨਹੀਂ ਕੀਤੀ ਹੈ।''

Edited By

Disha

Disha is News Editor at Jagbani.

!-- -->