ਮਹੋਬਾ— ਉੱਤਰ ਪ੍ਰਦੇਸ਼ 'ਚ ਮਹੋਬਾ ਦੇ ਚਰਖਾਰੀ ਖੇਤਰ 'ਚ ਸ਼ੁੱਕਰਵਾਰ ਨੂੰ ਅਚਾਨਕ ਇਕ ਚੱਟਾਨ ਢਹਿ ਜਾਣ ਨਾਲ ਮਲਬੇ 'ਚ ਦੱਬ ਕੇ 5 ਮਜ਼ਦੂਰਾਂ ਦੀ ਮੌਤ ਹੋ ਗਈ। ਜ਼ਿਲਾ ਪ੍ਰਸ਼ਾਸਨ ਨੇ ਮ੍ਰਿਤ ਮਜ਼ਦੂਰਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਖੇਤਰ ਅਧਿਕਾਰੀ ਗੁਰੂਦਿਆਲ ਸਿੰਘ ਕਟਿਆਰ ਨੇ ਦੱਸਿਆ ਕਿ ਗੌਰਹਾਰੀ ਪਿੰਡ 'ਚ ਗੌਰਾ ਪੱਥਰ ਖਾਨ 'ਚ ਸਵੇਰੇ ਕੁਝ ਮਜ਼ਦੂਰ ਕੰਮ ਕਰ ਰਹੇ ਸਨ। ਇਸ ਵਿਚ ਖਾਨ ਦੀ ਇਕ ਚੱਟਾਨ ਅਚਾਨਕ ਢਹਿ ਗਈ, ਜਿਸ ਨਾਲ ਉਸ 'ਚ ਕੰਮ ਕਰ ਰਹੇ 5 ਮਜ਼ਦੂਰਾਂ ਦੀ ਦੱਬ ਕੇ ਮੌਤ ਹੋ ਗਈ।
ਸ਼੍ਰੀ ਕਟਿਆਰ ਨੇ ਦੱਸਿਆ ਕਿ ਚੱਟਾਨ ਹੇਠੋਂ 5 ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ, ਜਦੋਂ ਕਿ ਮਲਬੇ 'ਚ ਹੋਰ ਮਜ਼ਦੂਰਾਂ ਦੇ ਦੱਬੇ ਹੋਣ ਦਾ ਸ਼ੱਕ ਹੈ। ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪੁੱਜ ਗਏ ਹਨ। ਬਚਾਅ ਕੰਮ ਜਾਰੀ ਹੈ।
ਸੜਕ ਹਾਦਸੇ ਨੇ ਬੁਝਾ ਦਿੱਤੇ ਇਕੋਂ ਘਰ ਦੇ ਦੋ ਚਿਰਾਗ
NEXT STORY