ਸੂਰਤ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ ਲੈ ਕੇ ਸੂਰਤ 'ਚ 68 ਮੀਟਰ ਲੰਬਾ ਅਤੇ 680 ਕਿਲੋ ਦਾ ਕੇਕ ਕਟਿਆ ਗਿਆ। ਸੂਰਤ ਦੀ ਇਕ ਬੇਕਰੀ 'ਚ ਪੀ.ਐੱਮ. ਮੋਦੀ ਦੇ ਜਨਮਦਿਨ ਮੌਕੇ ਖਾਸ ਤੌਰ 'ਤੇ ਇਹ ਕੇਕ ਬਣਾਇਆ ਗਿਆ ਸੀ। ਇਸ ਕੇਕ 'ਤੇ ਪੀ.ਐੱਮ. ਦੇ ਵੱਖ-ਵੱਖ ਸਲੋਗਨ ਦੀ ਥੀਮ ਵੀ ਸ਼ਾਮਲ ਕੀਤੀ ਗਈ। 'ਬੇਟੀ ਬਚਾਓ, ਬੇਟੀ ਪੜ੍ਹਾਓ', 'ਡਿਜ਼ੀਟਲ ਇੰਡੀਆ', ਵਰਗੀ ਥੀਮ ਨੂੰ ਇਸ ਕੇਕ 'ਤੇ ਦਰਸਾਇਆ ਗਿਆ ਸੀ। ਪੀ.ਐੱਮ. ਮੋਦੀ ਆਪਣੇ ਗੁਜਰਾਤ ਦੌਰੇ ਦੌਰਾਨ ਵਡੋਦਰਾ ਜਾਣਗੇ। ਪੀ.ਐੱਮ. ਮੋਦੀ ਦੇ ਸਵਾਗਤ ਲਈ ਇੱਥੇ ਲੋਕ ਕਾਫ਼ੀ ਉਤਸ਼ਾਹਤ ਹਨ। ਪੀ.ਐੱਮ. ਮੋਦੀ ਦੇ ਦੌਰੇ ਤੋਂ ਪਹਿਲਾਂ ਲੋਕਾਂ ਨੇ ਰਾਤ ਭਰ ਨੱਚੇ ਅਤੇ ਕੇਕ ਕੱਟ ਕੇ ਪੀ.ਐੱਮ. ਮੋਦੀ ਦਾ ਜਨਮਦਿਨ ਮਨਾਇਆ। ਇਸ ਦੌਰਾਨ ਲੋਕਾਂ ਨੇ ਪਟਾਕੇ ਵੀ ਚਲਾਏ। ਪੀ.ਐੱਮ. ਮੋਦੀ ਜਨਮਦਿਨ ਮਨਾਉਣ ਲਈ ਲੋਕਾਂ 'ਚ ਕਾਫ਼ੀ ਉਤਸ਼ਾਹ ਦਿੱਸ ਰਿਹਾ ਸੀ।
ਆਪਣੇ ਗੁਜਰਾਤ ਦੌਰੇ 'ਚ ਐਤਵਾਰ ਨੂੰ ਪੀ.ਐੱਮ. ਮੋਦੀ ਵਡੋਦਰਾ ਦੇ ਦਾਭੋਈ 'ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਪੀ.ਐੱਮ. ਦੇ ਆਉਣ ਤੋਂ ਪਹਿਲਾਂ ਇੱਥੋਂ ਦੀ ਇਤਿਹਾਸਕ ਇਮਾਰਤ ਹੀਰਾ ਭਾਗੋਲ ਨੂੰ ਸਜਾਇਆ ਗਿਆ ਹੈ। ਨਾਲ ਹੀ ਇੱਥੇ ਨਰਮਦਾ ਸਰੋਵਰ ਬੰਨ੍ਹ ਗੁਜਰਾਤ ਤੋਂ ਇਲਾਵਾ ਤਿੰਨ ਰਾਜਾਂ ਲਈ ਕਿੰਨਾ ਜ਼ਰੂਰੀ ਹੈ, ਇਸ ਨੂੰ ਇਕ ਪ੍ਰੋਜੈਕਟਰ ਦੇ ਮਾਧਿਅਮ ਨਾਲ ਦਿਖਾਇਆ ਜਾ ਰਿਹਾ ਹੈ। ਇਸ ਨਾਲ ਜੁੜੇ ਫਿਲਮ ਇੱਥੇ ਪਰਦੇ 'ਤੇ ਦਿਖਾਈ ਜਾ ਰਹੀ ਹੈ। ਪੀ.ਐੱਮ. ਮੋਦੀ ਦੇ ਜਨਮਦਿਨ ਮੌਕੇ ਭਾਜਪਾ ਦੇ ਮੰਤਰੀ ਅਤੇ ਨੇਤਾ ਸਵੱਛਤਾ ਹੀ ਸੇਵਾ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਨ। ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਪੀ.ਐੱਮ. ਮੋਦੀ ਦੇ ਲੋਕ ਸਭਾ ਖੇਤਰ 'ਚ ਇਸ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਨ। ਇਸ ਮੁਹਿੰਮ ਦਾ ਮਕਸਦ ਦੇਸ਼ 'ਚ ਚਲਾਈ ਜਾ ਰਹੀ ਸਵੱਛਤਾ ਮੁਹਿੰਮ ਹੋਰ ਅੱਗੇ ਲਿਜਾਉਣਾ ਹੈ।
ਮੌਤ ਦਾ ਖੇਡ : 'ਬਲਿਊ ਵ੍ਹੇਲ' ਨੂੰ ਲੈ ਕੇ ਸਕੂਲ ਪ੍ਰਬੰਧਕਾਂ ਨੇ ਚੁੱਕਿਆ ਇਹ ਕਦਮ
NEXT STORY