ਗੋਰਖਪੁਰ— 20 ਜਨਵਰੀ 2016 ਨੂੰ ਗੋਰਖਪੁਰ ਦੇ ਸ਼ਾਹਪੁਰ ਥਾਣਾ ਖੇਤਰ 'ਚ ਸਵੇਰੇ-ਸਵੇਰੇ ਘਰ 'ਚ ਇਕ ਡਾਕਟਰ ਅਤੇ ਉਸ ਦੇ 4 ਸਾਲਾਂ ਬੇਟੇ ਦੀ ਲਾਸ਼ ਮਿਲੀ ਸੀ। ਤੁਰੰਤ ਐਸ.ਐਸ.ਪੀ ਲਵ ਕੁਮਾਰ 24 ਘੰਟੇ ਦੇ ਅੰਦਰ ਕੇਸ ਦਾ ਖੁਲ੍ਹਾਸਾ ਕਰ ਦਿੱਤਾ ਸੀ। ਪੁਲਸ ਨੇ ਦੱਸਿਆ ਕਿ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਬੱਚੇ ਅਤੇ ਪਤੀ ਦਾ ਕਤਲ ਕੀਤਾ ਸੀ। ਡਾ.ਓਮ ਪ੍ਰਕਾਸ਼ ਦਾ ਦੂਜਾ ਵਿਆਹ ਅਰਚਨਾ ਨਾਲ 2009 ਨੂੰ ਹੋਇਆ ਸੀ। ਉਨ੍ਹਾਂ ਦਾ 4 ਸਾਲ ਦਾ ਬੇਟਾ ਵੀ ਸੀ। ਤਿੰਨੋਂ ਘਰ ਦੇ ਸੈਕਿੰਡ ਫਲੋਰ 'ਤੇ ਰਹਿੰਦੇ ਸਨ। ਉਨ੍ਹਾਂ ਦੀ ਮਾਂ ਅਤੇ ਵੱਡਾ ਭਰਾ ਰਾਜਕੁਮਾਰ ਆਪਣੇ ਪਰਿਵਾਰ ਨਾਲ ਗਰਾਊਂਡ ਫਲੋਰ 'ਚ ਰਹਿੰਦਾ ਸੀ। ਡਾਕਟਰ ਦਾ ਪਹਿਲਾ ਵਿਆਹ ਐਨ.ਆਰ.ਆਈ ਲੜਕੀ ਨਾਲ ਹੋਇਆ ਸੀ ਪਰ ਦੋ ਮਹੀਨੇ ਤੱਕ ਤਲਾਕ ਹੋ ਗਿਆ ਸੀ। ਮ੍ਰਿਤਕ ਡਾਕਟਰ ਓਮ ਪ੍ਰਕਾਸ਼ ਦੇ ਵੱਡੇ ਭਰਾ ਰਾਜਕੁਮਾਰ ਯਾਦਵ ਨੇ ਦੱਸਿਆ ਕਿ ਮਾਮਲਾ ਕੋਰਟ 'ਚ ਟ੍ਰਾਇਲ ਚੱਲ ਰਿਹਾ ਹੈ। 3 ਲੋਕਾਂ ਦੀ ਕੇਸ 'ਚ ਗਵਾਹੀ ਵੀ ਹੋ ਚੁੱਕੀ ਹੈ। ਅਰਚਨਾ ਨੇ ਜੋ ਕੀਤਾ ਹੈ, ਉਸ ਦਾ ਸਜਾ ਉਸ ਨੂੰ ਮਿਲ ਰਹੀ ਹੈ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਕੋਰਟ ਉਸ ਨੂੰ ਸਖ਼ਤ ਤੋਂ ਸਖ਼ਤ ਸਜਾ ਦਵੇਗਾ।
ਹਿਸਾਰ ਆਨਰ ਕਿਲਿੰਗ ਮਾਮਲਾ: ਜ਼ਿੰਦਗੀ ਅਤੇ ਮੌਤ ਦਰਮਿਆਨ ਜੂਝ ਰਹੇ ਨੌਜਵਾਨ ਨੇ ਤੋੜਿਆ ਦਮ
NEXT STORY