ਸ਼ਰਾਬਬੰਦੀ ਲਈ 7 ਸਾਲ ਦੇ ਬੱਚੇ ਨੇ ਅਪਣਾਈ ਗਾਂਧੀਗਿਰੀ

You Are HereNational
Friday, April 21, 2017-5:15 PM

ਨਵੀਂ ਦਿੱਲੀ— ਸਮਾਜ 'ਚ ਬਦਲਾਅ ਲਿਆਉਣ ਲਈ ਸਾਰਿਆਂ ਦੀ ਕੋਸ਼ਿਸ਼ ਅਤੇ ਸਾਥ ਹੋਣਾ ਜ਼ਰੂਰੀ ਹੈ ਪਰ ਇਕ ਬੱਚਾ ਇਸ ਬਦਲਾਅ ਲਈ ਇੱਕਲੇ ਹੀ ਚੱਲ ਪਿਆ ਅਤੇ ਉਸ ਦੀ ਇਸ ਕੋਸ਼ਿਸ਼ ਨੂੰ ਦੇਖ ਕੇ ਵੱਡੇ-ਵੱਡੇ ਲੋਕ ਹੈਰਾਨ ਰਹਿ ਗਏ।
ਗੱਲ ਚੇਨਈ ਦੇ ਪੁਟੂਰ ਇਲਾਕੇ ਦੀ ਹੈ, ਜਿੱਥੇ ਜਮਾਤ 3 'ਚ ਪੜ੍ਹਨ ਵਾਲਾ 7 ਸਾਲ ਦਾ ਬੱਚਾ ਇਕ ਸ਼ਰਾਬ ਦੁਕਾਨ ਦੇ ਸਾਹਮਣੇ ਪੋਸਟਰ ਲੈ ਕੇ ਚੁੱਪ ਬੈਠਾ ਹੈ। ਪੋਸਟਰ 'ਤੇ ਦੁਕਾਨ ਬੰਦ ਕਰਨ ਦੀ ਮਿੰਨਤ ਕੀਤੀ ਗਈ ਹੈ।
ਇਸ ਖੇਤਰ 'ਚ ਰਹਿਣ ਵਾਲੇ ਲੋਕ ਪਿਛਲੇ ਕਈ ਦਿਨਾਂ ਤੋਂ ਇਲਾਕੇ 'ਚ ਖੁਲ੍ਹੀ ਨਵੀਂ ਸ਼ਰਾਬ ਦੀ ਦੁਕਾਨ ਬੰਦ ਕਰਵਾਉਣ ਦਾ ਵਿਰੋਧ ਕਰ ਰਹੇ ਸਨ। ਸੁਪਰੀਮ ਕੋਰਟ ਦੇ ਆਦੇਸ਼ ਕਾਰਨ ਰਾਜ ਸਰਕਾਰ ਨੇ ਰਾਜ ਮਾਰਗਾਂ 'ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਸਨ। ਚੇਨਈ ਦੇ ਪੁਟੂਰ ਇਲਾਕੇ 'ਚ ਖੁੱਲ੍ਹੀ ਇਹ ਸ਼ਰਾਬ ਦੀ ਦੁਕਾਨ ਸੁਪਰੀਮ ਕੋਰਟ ਦੇ ਇਸ ਆਦੇਸ਼ ਬਾਵਜੂਦ ਵੀ ਖੋਲ੍ਹੀ ਗਈ ਹੈ।
ਦੁਕਾਨ ਅਜਿਹੀ ਜਗ੍ਹਾ 'ਤੇ ਬਣੀ ਹੈ, ਜਿੱਥੇ ਲੋਕਾਂ ਅਤੇ ਬੱਚਿਆਂ ਦਾ ਸਕੂਲ ਆਉਣਾ-ਜਾਉਣਾ ਲੱਗਾ ਰਹਿੰਦਾ ਹੈ। 7 ਸਾਲ ਦੇ ਆਕਾਸ਼ ਨੇ ਜਦੋਂ ਇਹ ਦੇਖਿਆ ਤਾਂ ਕਿਸੇ ਤਰ੍ਹਾਂ ਲੋਕ ਸ਼ਰਾਬ ਦੀ ਦੁਕਾਨ ਦਾ ਵਿਰੋਧ ਕਰ ਰਹੇ ਹਨ ਅਤੇ ਅਧਿਕਾਰੀ ਸੁਣ ਨਹੀਂ ਰਹੇ ਹਨ। ਆਕਾਸ਼ ਨੇ ਨਿਸ਼ਚਿਤ ਕੀਤਾ ਕਿ ਉਹ ਇਸ ਮਾਮਲੇ 'ਚ ਕੁਝ ਕਰੇਗਾ ਅਤੇ ਕਲਾਸ 3 'ਚ ਪੜ੍ਹਨ ਵਾਲੇ ਆਕਾਸ਼ ਨੇ ਆਪਣੀ ਵਰਦੀ ਪਾਈ, ਮੋਢਿਆਂ 'ਤੇ ਸਕੂਲ ਬੈਗ ਟੰਗਿਆ ਅਤੇ ਨੰਨ੍ਹੇ ਹੱਥਾਂ 'ਚ ਇਕ ਪੋਸਟਰ ਲੈ ਕੇ ਚੱਲ ਪਿਆ। ਪੋਸਟਰ 'ਤੇ ਲਿਖਿਆ ਸੀ 'ਕੁਡਿਆਈ ਵਿਦੂ, ਪਡਿਕਾ ਵਿਦੂ' ਮਤਲਬ ਸ਼ਰਾਬ ਪੀਣਾ ਬੰਦ ਕਰੋ ਅਤੇ ਸਾਨੂੰ ਪੜ੍ਹਨ ਦਿਓ।
ਦੁਕਾਨਦਾਰ ਅਤੇ ਪੁਲਸ ਵਾਲਿਆਂ ਨੇ ਬੱਚੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਪਰ ਆਕਾਸ਼ ਦੇ ਹੌਂਸਲਾ ਅਤੇ ਦ੍ਰਿੜਤਾ ਨੂੰ ਦੇਖ ਕੇ ਦੂਜੇ ਲੋਕਾਂ ਨੇ ਵੀ ਉਸ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ। ਇਕ ਦਿਨ ਇਹ ਦੇਖ ਕੇ ਪੁਲਸ ਵਾਲੇ ਨੇ ਆਕਾਸ਼ ਤੋਂ ਪੁੱਛਿਆ ਕਿ ਤੁਸੀਂ ਇਹ ਵਿਰੋਧ ਕਿਉਂ ਕਰ ਰਹੇ ਹੋ। ਇਸ 'ਤੇ ਆਕਾਸ਼ ਨੇ ਕਿਹਾ ਕਿ ਮੈਂ ਇੱਥੇ ਕਰੀਬ 1 ਕਿਲੋਮੀਟਰ ਚੱਲ ਕੇ ਆਉਂਦਾ ਹਾਂ। ਇਹ ਜ਼ਮੀਨ ਖੇਤੀ ਲਈ ਹੈ। ਇੱਥੇ ਤੁਸੀਂ ਸ਼ਰਾਬ ਦੀ ਦੁਕਾਨ ਕਿਸ ਤਰ੍ਹਾਂ ਖੋਲ੍ਹ ਸਕਦੇ ਹੋ। ਪੁਲਸ ਵਾਲਾ ਜਵਾਬ ਨਹੀਂ ਦੇ ਪਾਇਆ ਅਤੇ ਉਹ ਉਥੋਂ ਚਲਾ ਗਿਆ। ਬੱਚੇ ਦੀ ਦ੍ਰਿੜਤਾ ਦੇ ਬਾਰੇ 'ਚ ਸੁਣ ਕੇ ਸ਼ਰਮਿੰਦਾ ਅਧਿਕਾਰੀ ਉਸ ਜਗ੍ਹਾ ਪੁੱਜੇ ਅਤੇ ਆਕਾਸ਼ ਨੂੰ ਇਹ ਵਾਅਦਾ ਕੀਤਾ ਕਿ ਉਹ ਇਸ ਦੁਕਾਨ ਨੂੰ ਬੰਦ ਕਰਾਉਣਗੇ।
ਆਕਾਸ਼ ਨੇ ਕਿਹਾ ਕਿ ਲੋਕ ਸਖ਼ਤ ਮਿਹਨਤ ਕਰਕੇ ਪੈਸੇ ਕਮਾਉਂਦੇ ਹਨ ਅਤੇ ਉਸ ਨੂੰ ਸ਼ਰਾਬ 'ਚ ਖਰਚ ਦਿੰਦੇ ਹਨ। ਇਸ ਕਾਰਨ ਉਨ੍ਹਾਂ ਦੇ ਕੋਲ ਬੱਚਿਆਂ ਦੀ ਪੜ੍ਹਾਈ ਲਈ ਕੁਝ ਨਹੀਂ ਬਚਦਾ। ਉਨ੍ਹਾਂ ਦੇ ਬੱਚਿਆਂ ਕੋਲ ਕਿਤਾਬਾਂ ਅਤੇ ਬੈਗ ਨਹੀਂ ਹਨ। ਇਸ ਲਈ ਮੈਂ ਇਹ ਵਿਰੋਧ ਕਰ ਰਿਹਾ ਹਾਂ। ਆਕਾਸ਼ ਦੀਆਂ ਕੋਸ਼ਿਸ਼ਾਂ ਕਾਰਨ ਹੀ ਅੱਜ ਤਾਮਿਲਨਾਡੂ ਪੂਰਾ ਰਾਜ ਤਾਸਮੈਕ ਸ਼ਰਾਬ ਦੀ ਦੁਕਾਨ ਬੰਦ ਕਰਾਉਣ ਨੂੰ ਲੈ ਕੇ ਅੰਦੋਲਨ ਕਰ ਰਿਹਾ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.