ਸ਼੍ਰੀਨਗਰ— ਸ਼ਹਿਰ 'ਚ ਇਕ ਮਸਜ਼ਿਦ ਤੋਂ ਬਾਹਰ ਆਉਣ ਦੌਰਾਨ ਲੋਕਾਂ ਦੀ ਤਸਵੀਰ ਲੈਂਦੇ ਹੋਏ ਇਕ ਵਿਅਕਤੀ ਦੇ ਫੜ੍ਹੇ ਜਾਣ 'ਤੇ ਗੁੱਸੇ 'ਚ ਆਈ ਭੀੜ ਨੇ ਕੁੱਟ-ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ।
ਮਿÎ੍ਰਤਕ ਦੀ ਪਛਾਣ ਨਹੀਂ ਹੋ ਸਕੀ ਹੈ। ਇਲਾਕੇ 'ਚ ਆਮ ਸਥਿਤੀ ਬਹਾਲ ਕਰਨ ਲਈ ਪੁਲਸ ਬਲ ਭੇਜਿਆ ਗਿਆ ਹੈ। ਇਹ ਘਟਨਾ ਨੋਹੱਟਾ ਇਲਾਕੇ 'ਚ ਇਕ ਮਸਜ਼ਿਦ ਦੇ ਬਾਹਰ ਹੋਈ, ਜਦੋਂ ਲੋਕਾਂ ਦਾ ਇਕ ਸਮੂਹ ਮਸਜ਼ਿਦ ਤੋਂ ਬਾਹਰ ਆ ਰਿਹਾ ਸੀ। ਲੋਕਾਂ ਨੇ ਉਸ ਨੂੰ ਸ਼ੱਕੀ ਪਾਇਆ ਅਤੇ ਉਸ ਦੀ ਪਛਾਣ ਜਾਨਣ ਦੀ ਕੋਸ਼ਿਸ਼ ਕੀਤੀ। ਦਹਿਸ਼ਤ 'ਚ ਆਏ ਉਸ ਵਿਅਕਤੀ ਨੇ ਉਨ੍ਹਾਂ 'ਤੇ ਆਪਣੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਜਿਸ 'ਚ ਤਿੰਨ ਲੋਕ ਜ਼ਖਮੀ ਹੋ ਗਏ। ਪੁਲਸ ਨੇ ਲਾਸ਼ ਨੂੰ ਬਰਾਮਦ ਕਰ ਲਿਆ ਹੈ।
ਨੇਪਾਲ ਨੇ ਦਿੱਤਾ ਬਾਬਾ ਰਾਮਦੇਵ ਨੂੰ ਝਟਕਾ, ਪਤੰਜਲੀ ਦੇ ਸੱਤ ਉਤਪਾਦ ਲੈਬ ਟੈਸਟ 'ਚ ਫੇਲ
NEXT STORY