ਮੁੰਬਈ— ਆਪਣੀ ਹੀ ਚਚੇਰੇ ਭਰਾ ਵੱਲੋਂ ਤੇਜ਼ਾਬੀ ਹਮਲੇ ਦੀ ਸ਼ਿਕਾਰ ਹੋਈ ਲਲਿਤਾ ਬੇਨਬੰਸੀ (26) ਨੇ ਮੰਗਲਵਾਰ ਨੂੰ ਵਿਆਹ ਕਰਵਾ ਲਿਆ। ਇਕ ਮਿਸ ਕਾਲ ਨਾਲ ਲਲਿਤਾ ਨੂੰ ਉਸ ਦਾ ਜੀਵਨ ਸਾਥੀ ਰਾਹੁਲ ਕਮਾਰ (27) ਮਿਲ ਗਿਆ। ਤੇਜ਼ਾਬੀ ਹਮਲੇ ਅਤੇ 17 ਸਰਜਰੀਆਂ ਤੋਂ ਬਾਅਦ ਲਲਿਤਾ ਦੇ ਜੀਵਨ 'ਚ ਇਹ ਚਮਤਕਾਰ ਹੋਇਆ ਹੈ। ਲਲਿਤਾ ਅਤੇ ਰਾਹੁਲ ਨੇ ਮੰਗਲਵਾਰ ਨੂੰ ਠਾਣੇ ਕੋਰਟ 'ਚ ਵਿਆਹ ਕੀਤਾ। ਇਸ ਤੋਂ ਬਾਅਦ ਮੁੰਬਈ 'ਚ ਰਿਸੈਪਸ਼ਨ ਹੋਇਆ, ਜਿਸ 'ਚ ਸ਼ਾਮਲ ਹੋਣ 'ਚ ਤੇਜ਼ਾਬੀ ਹਮਲੇ ਦੀਆਂ ਸ਼ਿਕਾਰ ਹੋਈਆਂ ਕਈ ਲੜਕੀਆਂ ਵੀ ਸਨ। ਇਸ ਵਿਆਹ 'ਚ ਲਲਿਤਾ ਦੀ ਮਦਦ ਕਰਨ ਲਈ ਕਈ ਲੋਕ ਅੱਗੇ ਆਏ। ਲਲਿਤਾ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਆਜਮਗੜ੍ਹ ਇਲਾਕੇ ਦੀ ਹੈ। ਸਾਲ 2012 'ਚ ਉਸ ਦੇ ਹੀ ਚਚੇਰੇ ਭਰਾ ਨੇ ਪਰਿਵਾਰਕ ਵਿਵਾਦ ਕਾਰਨ ਉਸ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ ਸੀ। ਲਲਿਤਾ ਬਾਅਦ 'ਚ ਆਜਮਗੜ੍ਹ ਤੋਂ ਠਾਣੇ ਦੇ ਕਲਵਾ ਇਲਾਕੇ 'ਚ ਆ ਕੇ ਰਹਿਣ ਲੱਗੀ। ਇੱਥੇ ਸਾਹਸ ਫਾਊਂਡੇਸ਼ਨ ਦੀ ਮਦਦ ਨਾਲ ਗੁਜ਼ਾਰਾ ਕਰਨ ਲੱਗੇ।
ਲਲਿਤਾ ਨੂੰ ਅਭਿਨੇਤਾ ਵਿਵੇਕ ਓਬਰਾਏ ਦੇ ਰਹਿਣ ਲਈ ਘਰ ਦਿੱਤਾ ਹੈ, ਨਾਲ ਹੀ ਭਵਿੱਖ 'ਚ ਹੋਣ ਵਾਲੇ ਆਪਰੇਸ਼ਨ ਦਾ ਖਰਚ ਚੁੱਕਣ ਦਾ ਵਾਅਦਾ ਕੀਤਾ ਹੈ। ਕਰੀਬ 2 ਮਹੀਨੇ ਪਹਿਲਾਂ ਉਸ ਦੇ ਫੋਨ ਤੋਂ ਗਲਤੀ ਨਾਲ ਰਾਹੁਲ ਦਾ ਨੰਬਰ ਲੱਗ ਗਿਆ। ਇਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ, ਜੋ ਪਿਆਰ 'ਚ ਬਦਲ ਗਿਆ ਅਤੇ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਕੁਝ ਦਿਨਾਂ ਪਹਿਲੇ ਵਪਾਰੀ ਰਿਸ਼ੀਕੇਸ਼ ਕਦਮ ਪਰੇਲ ਇਲਾਕੇ 'ਚ ਆਯੋਜਿਤ ਇਕ ਆਮ ਉਤਸਵ 'ਚ ਪੁੱਜੇ ਸਨ। ਉੱਥੇ ਸਾਹਸ ਫਾਊਂਡੇਸ਼ਨ ਦੇ ਸਟਾਲ 'ਤੇ ਉਨ੍ਹਾਂ ਦੀ ਮੁਲਾਕਾਤ ਲਲਿਤਾ ਨਾਲ ਹੋਈ ਤਾਂ ਉਨ੍ਹਾਂ ਨੇ ਉਸ ਨਾਲ ਗੱਲਬਾਤ ਕੀਤੀ।
ਅਮਰਨਾਥ ਯਾਤਰੀਆਂ ਨੂੰ ਵੀ ਪੱਥਰਬਾਜ਼ਾਂ ਤੋਂ ਖਤਰਾ, 27000 ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਦਾ ਫੈਸਲਾ
NEXT STORY