ਨਵੀਂ ਦਿੱਲੀ—ਆਮ ਆਦਮੀ ਪਾਰਟੀ (ਆਪ) ਨੇ ਇਕ ਵਾਰ ਫਿਰ ਮੋਦੀ ਸਰਕਾਰ ਨੂੰ ਘੇਰਨ ਦਾ ਕੰਮ ਕੀਤਾ ਹੈ। ਸਰਕਾਰ ਦੇ 3 ਸਾਲ ਪੂਰਾ ਹੋਣ 'ਤੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਬੋਰਡ ਆਫਿਸ ਚੌਰਾਹੇ 'ਤੇ ਆਪ ਨੇ ਮੋਦੀ ਫੇਸਟ ਦੇ ਵਿਰੋਧ 'ਚ ਮੋਦੀ ਫੀਸਟ (ਦਾਵਤ) ਦਾ ਆਯੋਜਨ ਕੀਤਾ। ਮੋਦੀ ਫੀਸਟ 'ਚ 'ਆਪ' ਨੇ ਠੀਕ ਉਸੇ ਤਰ੍ਹਾਂ ਹੀ ਟੇਬਲ ਲਗਾਏ ਸੀ, ਜਿਵੇਂ ਕਿਸੇ ਦਾਵਤ 'ਚ ਬੁਫੇ ਦੇ ਲਈ ਲਗਾਏ ਜਾਂਦੇ ਹਨ। ਦਾਵਤ 'ਚ ਜੁਮਲਾ ਦਹੀ ਵੜਾ, ਰੋਜ਼ਗਾਰ ਦਾ ਫਟਿਆ ਪਨੀਰ, ਬਿਨਾਂ ਚਾਸ਼ਨੀ ਦਾ ਡਿਜਿਟਲ ਰਸਗੁੱਲਾ, ਭ੍ਰਿਸ਼ਟਾਚਾਰ ਦਾ ਮਿਲਾਵਟੀ ਨਾਨ, ਝੂਠ ਅਤੇ ਫਰੇਬ ਦਾ ਸਟਾਟਅਪ ਸਲਾਦ, ਕਰਜ਼ ਦਾ ਕੜਵਾ ਪਾਨ, ਮਹਿਲਾ ਅੱਤਿਆਚਾਰ ਦਾ ਸੜਿਆ ਬੈਂਗਨ ਭੜਥਾ, ਮਹਿੰਗਾਈ 'ਚ ਡੁੱਬੀ ਦਾਲ, ਧੀਆਂ ਵਧਾਓ, ਧੀਆਂ ਪੜ੍ਹਾਓ ਦੀ ਦਿਖਾਵਟੀ ਜਲੇਬੀ ਨਾਂ ਦੇ ਪਕਵਾਨ ਰੱਖੇ ਗਏ ਸੀ।
ਵਿਰੋਧ ਪ੍ਰਦਰਸ਼ਨ ਕਰ ਰਹੇ 'ਆਪ' ਨੇਤਾਵਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੇ 3 ਸਾਲ ਪੂਰੇ ਹੋਣ 'ਤੇ ਦੇਸ਼ 'ਚ ਮੋਦੀ ਫੇਸਟ ਮਨਾਇਆ ਜਾ ਰਿਹਾ ਹੈ, ਜਿਸ 'ਤੇ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਨੇ ਲਗਭਗ 2000 ਕਰੋੜ ਰੁਪਏ ਮੀਮੋ 'ਚ ਖਰਚ ਕੀਤੇ ਹਨ ਅਤੇ ਜਨਤਾ ਦੇ 'ਚ ਖੂਬ ਝੂਠ ਪਰੋਸਿਆ ਜਾ ਰਿਹਾ ਹੈ। ਇਸ ਝੂਠ ਨੂੰ ਬੇਨਕਾਬ ਕਰਕੇ ਜਨਤਾ ਦੇ 'ਚ ਸੱਚ ਪਹੁੰਚਾਉਣ ਦੇ ਲਈ 'ਆਪ' ਨੇ ਸ਼ਿਵਰਾਜ ਸਰਕਾਰ 'ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਕੁਪੋਸ਼ਣ ਨਾਲ 30 ਹਜ਼ਾਰ ਬੱਚਿਆਂ ਦੀ ਮੌਤ ਅਤੇ ਰੋਜ਼ਾਨਾ 5 ਕਿਸਾਨ ਆਤਮ ਹੱਤਿਆ ਦੇ 'ਚ ਇਸ ਤਰ੍ਹਾਂ ਦਾ ਉਤਸਵ ਮਨਾਉਣਾ ਸੂਬਾ ਸਰਕਾਰ ਦੇ ਲਈ ਸ਼ਰਮਨਾਕ ਹੈ। 26 ਮਈ ਨੂੰ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ 3 ਸਾਲ ਪੂਰੇ ਕਰ ਲਏ ਹਨ ਅਤੇ ਸਰਕਾਰ ਦੇ ਸਾਰੇ ਮੰਤਰੀ ਅਤੇ ਕਈ ਵੱਡੇ ਨੇਤਾ ਜਨਤਾ 'ਚ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਉਪਲੱਬਧੀਆਂ ਦੱਸਣ 'ਚ ਜੁੱਟੇ ਹੋਏ ਹਨ।
ਇਕ ਵਾਰ ਫਿਰ ਵਿਵਾਦਾਂ 'ਚ ਆਇਆ ਕਰੋੜਾਂ ਰੁਪਏ 'ਚ ਨਿਲਾਮ ਹੋਣ ਵਾਲਾ ਪੀ.ਐੱਮ. ਮੋਦੀ ਦਾ ਸੂਟ (ਦੇਖੋ ਤਸਵੀਰਾਂ)
NEXT STORY