ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਆਗੂ ਅਸ਼ੀਸ਼ ਖੇਤਾਨ ਨੇ ਇਕ ਦੱਖਣ ਪੰਥੀ ਸੰਸਥਾ ਤੋਂ ਕਥਿਤ ਤੌਰ 'ਤੇ ਜਾਨੋਂ ਮਾਰਨ ਦੀ ਧਮਕੀ ਮਿਲਣ ਮਗਰੋਂ ਆਪਣੀ ਜਾਨ ਦੀ ਹਿਫਾਜ਼ਤ ਲਈ ਬੁੱਧਵਾਰ ਸੁਪਰੀਮ ਕੋਰਟ 'ਚ ਰਿੱਟ ਦਾਇਰ ਕੀਤੀ ਸੀ। ਜਸਟਿਸ ਐੱਨ. ਨਾਗੇਸ਼ਵਰ ਰਾਓ ਅਤੇ ਜਸਟਿਸ ਨਵੀਨ ਸਿਨ੍ਹਾ ਦੀ ਛੁੱਟੀਆਂ ਵਾਲੀ ਬੈਂਚ ਦੇ ਸਾਹਮਣੇ ਉਨ੍ਹਾਂ ਦੇ ਵਕੀਲ ਸੁਨੀਲ ਫਰਨਾਡੀਜ਼ ਨੇ ਇਸ ਮਾਮਲੇ ਦਾ ਵਰਣਨ ਕਰ ਕੇ ਇਸ 'ਤੇ ਜਲਦ ਸੁਣਵਾਈ ਕਰਨ ਦੀ ਬੇਨਤੀ ਕੀਤੀ ਹੈ। ਇਸ 'ਤੇ ਅਦਾਲਤ ਨੇ ਇਹ ਰਿੱਟ 5 ਜੂਨ ਨੂੰ ਸੂਚੀਬੱਧ ਕਰਨ ਦਾ ਹੁਕਮ ਦਿੱਤਾ ਹੈ।
ਬਾਬਰੀ ਮਸਜਿਦ ਢੁਹਾਉਣ ਦੇ ਮਾਮਲੇ 'ਚ ਸ਼ਿਵ ਸੈਨਾ ਆਗੂ ਸਤੀਸ਼ ਪ੍ਰਧਾਨ ਨੇ ਕੀਤਾ ਆਤਮ-ਸਮਰਪਣ
NEXT STORY