ਐੱਮ.ਸੀ.ਡੀ. ਚੋਣਾਂ: 'ਆਪ' ਦਾ ਐਲਾਨ ਪੱਤਰ ਜਾਰੀ, ਕਿਹਾ- ਇਕ ਸਾਲ 'ਚ ਦਿੱਲੀ ਨੂੰ ਚਮਕਾ ਦੇਵਾਂਗੇ

You Are HereNational
Wednesday, April 19, 2017-2:44 PM

ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਐੱਮ.ਸੀ.ਡੀ. ਚੋਣਾਂ ਲਈ ਆਪਣਾ ਐਲਾਨ ਪੱਤਰ ਜਾਰੀ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੌਦੀਆ ਨੇ ਬੁੱਧਵਾਰ ਨੂੰ ਐਲਾਨ ਪੱਤਰ ਜਾਰੀ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਆਪਣੇ ਐਲਾਨ ਪੱਤਰ 'ਚ ਦਿੱਲੀ ਵਾਸੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 10 ਸਾਲਾਂ 'ਚ ਭਾਜਪਾ ਦਿੱਲੀ ਦੀ ਸਫਾਈ ਕਰਨ 'ਚ ਨਾਕਾਮਯਾਬ ਰਹੀ। ਦਿੱਲੀ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿੱਠ 'ਤੇ ਚਾਕੂ ਮਾਰਿਆ ਹੈ। ਹੁਣ ਅਸੀਂ ਦਿੱਲੀ ਨੂੰ ਸਵੱਛ ਕਰ ਕੇ ਪ੍ਰਧਾਨ ਮੰਤਰੀ ਦਾ ਸੁਪਨਾ ਪੂਰਾ ਕਰਾਂਗੇ।
ਇਕ ਸਾਲ ਦੇ ਅੰਦਰ ਦਿੱਲੀ ਨੂੰ ਚਮਕਾ ਦੇਵਾਂਗੇ। ਨਾਲਿਆਂ, ਨਾਲੀਆਂ ਦੀ ਸਫਾਈ ਕਰਾਂਗੇ, ਮੱਛਰਾਂ ਨੂੰ ਦੌੜਾਉਣਗੇ। ਦੁਨੀਆ ਭਰ ਦੀ ਬੈਸਟ ਤਕਨਾਲੋਜੀ ਦੀ ਵਰਤੋਂ ਕਰ ਕੇ ਸਾਫ ਕਰਨਗੇ ਦਿੱਲੀ। ਸਫਾਈ ਕਰਮਚਾਰੀਆਂ ਦੀ ਗਿਣਤੀ ਵੀ ਵਧਾਉਣਗੇ। ਉਨ੍ਹਾਂ ਦੀਆਂ ਬੇਟੀਆਂ ਲਈ ਐੱਫ.ਡੀ., ਐੱਮ.ਸੀ.ਡੀ. ਸਕੂਲਾਂ 'ਚ ਨਰਸਰੀ ਸ਼ੁਰੂ ਕੀਤੀ ਜਾਵੇਗੀ। ਕਿਰਾਏਦਾਰਾਂ ਲਈ ਪਾਣੀ ਮੁਫ਼ਤ ਅਤੇ ਬਿਜਲੀ ਰੇਟ ਅੱਧੇ। ਤਿੰਨ ਸਾਲਾਂ 'ਚ ਡੇਂਗੂ ਅਤੇ ਚਿਕਨਗੁਨੀਆ ਤੋਂ ਮੁਕਤ ਕਰਵਾ ਦੇਣਗੇ। ਐੱਮ.ਸੀ.ਡੀ. ਨੂੰ ਭ੍ਰਿਸ਼ਟਾਚਾਰ ਮੁਕਤ ਕਰਾਉਣਗੇ। 500 ਮੀਟਰ ਦੇ ਰੈਸੀਡੈਂਸ਼ੀਅਲ ਘਰ ਲਈ ਆਰਕੀਟੈਕਟ ਤੋਂ ਨਕਸ਼ਾ ਪਾਸ ਕਰਵਾ ਸਕਣਗੇ। ਨਿਗਮ ਆਉਣ ਦੀ ਲੋੜ ਨਹੀਂ। ਜਿਨ੍ਹਾਂ ਲੋਕਾਂ ਨੇ ਨਕਸ਼ੇ ਤੋਂ ਵੱਖ ਘਰ ਬਣਾਇਆ, ਉਨ੍ਹਾਂ ਨੂੰ ਵੀ ਕੰਪੋਜੀਸ਼ਨ ਸਕੀਮ ਦਾ ਲਾਭ ਮਿਲੇਗਾ। ਜਿੰਨੇ ਕਿਸਮ ਦੇ ਸਰਟੀਫਿਕੇਟ ਅਤੇ ਲਾਇਸੈਂਸ ਹਨ, ਉਨ੍ਹਾਂ ਨੂੰ ਆਨਲਾਈਨ ਕਰ ਦੇਣਗੇ। ਇਸ ਲਈ ਭ੍ਰਿਸ਼ਟਾਟਾਰ 'ਚ ਕਮੀ ਆਏਗੀ। ਠੇਕੇ, ਪਾਰਕਿੰਗ, ਹੋਰਡਿੰਗਸ ਮਾਫੀਆ ਨੂੰ ਖਤਮ ਕਰਨਗੇ। ਐੱਮ.ਸੀ.ਡੀ. ਸੂਕਲਾਂ 'ਚ ਨਰਸਰੀ ਅਤੇ ਕੇ.ਜੀ. ਸ਼ੁਰੂ ਕੀਤੀ ਜਾਵੇਗੀ, ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਵੇਗੀ।

About The Author

Disha

Disha is News Editor at Jagbani.

Popular News

!-- -->