ਨਵੀਂ ਦਿੱਲੀ— ਉਪ ਰਾਜਪਾਲ ਅਨਿਲ ਬੈਜਲ ਨੇ ਕੇਜਰੀਵਾਲ ਸਰਕਾਰ ਵਲੋਂ ਆਮ ਆਦਮੀ ਪਾਰਟੀ ਦੇ ਦਫਤਰ ਲਈ ਦਿੱਤੇ ਗਏ ਬੰਗਲੇ ਦੀ ਵੰਡ ਨੂੰ ਰੱਦ ਕਰ ਦਿੱਤਾ ਹੈ। ਸ਼ੁੰਗਲੂ ਕਮੇਟੀ ਦੀ ਰਿਪੋਰਟ ਵਿਚ ਰਾਊਸ ਐਵਨਿਊ ਸਥਿਤ ਇਸ ਬੰਗਲੇ ਦੀ ਵੰਡ ਨੂੰ ਨਿਯਮਾਂ ਵਿਰੁੱਧ ਦੱਸੇ ਜਾਣ ਪਿੱਛੋਂ ਬੈਜਲ ਨੇ ਵੰਡ ਨੂੰ ਰੱਦ ਕਰਨ ਬਾਰੇ ਹੁਕਮ ਜਾਰੀ ਕੀਤਾ। ਰਾਜ ਨਿਵਾਸ ਵਲੋਂ ਜਾਰੀ ਹੁਕਮ ਵਿਚ ਲੋਕ ਨਿਰਮਾਣ ਮੰਤਰੀ ਸਤਿੰਦਰ ਜੈਨ ਵਲੋਂ ਰਾਊਸ ਐਵਨਿਊ ਸਥਿਤ ਬੰਗਲਾ ਨੰਬਰ 206 ਅਤੇ 217 ਸੰਬੰਧੀ ਮਿਲੇ ਰਿਕਾਰਡ 'ਤੇ ਆਧਾਰ 'ਤੇ ਵੰਡ ਨੂੰ ਰੱਦ ਕਰਨ ਦੀ ਕਾਰਵਾਈ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ 206 ਨੰਬਰ ਬੰਗਲੇ ਨੂੰ ਪਾਰਟੀ ਦਫਤਰ ਵਜੋਂ ਵੰਡਣ ਨੂੰ ਜੈਨ ਨੇ ਆਗਿਆ ਦਿੱਤੀ ਸੀ, ਜਦਕਿ ਪ੍ਰਵਾਨਗੀ ਨਾਲ ਜੁੜੀ ਇਸ ਫਾਈਲ ਵਿਚ ਲੋਕ ਨਿਰਮਾਣ ਵਿਭਾਗ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਰਿਹਾਇਸ਼ੀ ਬੰਗਲੇ ਨੂੰ ਕਿਸੇ ਪਾਰਟੀ ਦਫਤਰ ਲਈ ਦਿੱਤੇ ਜਾਣ ਦਾ ਕੋਈ ਕਾਨੂੰਨੀ ਪ੍ਰਬੰਧ ਨਹੀਂ ਹੈ।
ਗਾਇਕਵਾੜ ਤੋਂ ਬਾਅਦ ਹੁਣ ਟੀ.ਐਮ.ਸੀ. ਸੰਸਦ ਮੈਂਬਰ ਨੇ ਫਲਾਈਟ 'ਚ ਕੀਤਾ ਹੰਗਾਮਾ
NEXT STORY