ਕਾਨਪੁਰ ਹਾਦਸੇ ਤੋਂ ਬਾਅਦ ਇਕ ਹੋਰ ਰੇਲ ਹਾਦਸਾ ਹੋਣ ਤੋਂ ਟਲਿਆ, ਰੇਲ ਕਰਮਚਾਰੀ ਅਲਰਟ

You Are HereNational
Thursday, February 16, 2017-12:59 PM

ਭੋਪਾਲ— ਮੁੰਬਈ ਤੋਂ ਹਾਵੜਾ ਜਾ ਰਹੀ ਹਾਵੜਾਮੇਲ ਐਕਸਪ੍ਰੈੱਸ (12322) ਬੁੱਧਵਾਰ ਨੂੰ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ। ਟਰੇਨ ਦੇ ਏਸੀ ਕੋਚ ਦੀ ਬੋਗੀ 'ਚ ਅਚਾਨਕ ਆਈ ਤਰੇੜ ਦੇ ਕਾਰਨ ਟਰੇਨ ਲਗਭਗ ਡੇਢ ਘੰਟੇ ਇਟਾਰਸੀ 'ਤੇ ਖੜੀ ਰਹੀ। ਇਸ ਦੌਰਾਨ ਏਸੀ ਕੋਚ ਨੂੰ ਕੱਟ ਕੇ ਰੈਕ ਤੋਂ ਵੱਖ ਕੀਤਾ ਗਿਆ ਅਤੇ ਯਾਤਰੀਆਂ ਨੂੰ ਦੂਜੇ ਕੋਚ 'ਚ ਸ਼ਿਫਟ ਕੀਤਾ ਗਿਆ।
ਰੇਲ ਕਰਮਚਾਰੀ ਜੈ ਪ੍ਰਕਾਸ਼ ਮਿਸ਼ਰਾ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਟਰੇਨ 9.25 ਵਜੇ ਇਟਾਰਸੀ ਸਟੇਸ਼ਨ 'ਤੇ ਪਹੁੰਚੀ ਸੀ। ਇਟਾਰਸੀ ਜੰਕਸ਼ਨ 'ਤੇ ਕੋਲਕਾਤਾ ਮੇਲ ਦੇ ਏਸੀ ਕੋਚ-1 ਦੇ ਥੱਲੇ ਪਹੀਏ ਦੇ ਕੋਲ ਟਰਾਲੀ 'ਚ ਤਰੇੜ ਦਿੱਖਣ ਨਾਲ ਹੜਕੰਪ ਮੱਚ ਗਿਆ। ਸੀ.ਐੱਸ.ਟੀ. ਮੁੰਬਈ ਤੋਂ ਹਾਵੜਾ ਜੰਕਸ਼ਨ ਜਾ ਰਹੀ ਕੋਲਕਾਤਾ ਮੇਲ 1 ਘੰਟੇ 20 ਮਿੰਟ ਤੱਕ ਇਟਾਰਸੀ ਜੰਕਸ਼ਨ 'ਤੇ ਖੜੀ ਰਹੀ। ਤਰੇੜ ਦਾ ਪਤਾ ਉਸ ਸਮੇਂ ਚੱਲਿਆ ਜਦੋਂ ਪਲੇਟਫਾਰਮ ਨੰਬਰ-1 'ਤੇ ਸਵੇਰੇ 9:30 ਵਜੇ ਟਰੇਨ ਆਉਣ 'ਤੇ ਸੀ.ਐਂਡ.ਡਬਲਿਊ ਸਟਾਫ ਸਾਰੇ ਕੋਚ ਦੇ ਤਕਨੀਕੀ ਪੁਆਇੰਟ ਚੈੱਕ ਕਰ ਰਿਹਾ ਸੀ। ਰੇਲ ਕਰਮਚਾਰੀਆਂ ਮਿਹਨਤ ਨਾਲ ਕੋਚ ਡੈਮੇਜ ਹੋਣ ਦਾ ਪਤਾ ਚੱਲ ਗਿਆ, ਨਹੀਂ ਤਾਂ ਇਹ ਜਬਲਪੁਰ ਵੱਲ ਰਵਾਨਾ ਹੋ ਜਾਂਦੀ। ਰੇਲ ਅਧਿਕਾਰੀਆਂ ਨੇ ਮੰਨਿਆ ਕਿ ਜੇਕਰ ਇਹ ਲਾਪਰਵਾਹੀ ਸਾਹਮਣੇ ਨਾ ਆਉਂਦੀ ਤਾਂ ਟਰੇਨ ਕੁਝ ਕਿਲੋਮੀਟਰ ਅੱਗੇ ਜਾ ਕੇ ਪਟੜੀ ਤੋਂ ਉੱਤਰ ਸਕਦੀ ਸੀ।
ਟਰੇਨ ਤੋਂ ਹਟਾ ਦਿੱਤਾ ਗਿਆ ਕੋਚ
ਕੋਲਕਾਤਾ ਮੇਲ ਦਾ ਏਸੀ ਕੋਚ ਡੈਮੇਜ ਹੋਣ ਦੀ ਸੂਚਨਾ ਮਿਲਦੇ ਹੀ ਤੁਰੰਤ ਸੀਨੀਅਰ ਸੈਕਸ਼ਨ ਇੰਜੀਨੀਅਰ ਅਤੇ ਸੀ.ਐਂਡ.ਡਬਲਿਊ ਦੇ ਅਧਿਕਾਰੀ ਪਲੇਟਫਾਰਮ 'ਤੇ ਆ ਗਏ। ਸਾਵਧਾਨੀ ਵਰਤਦੇ ਹੋਏ ਕੋਚ ਨੂੰ ਖਾਲੀ ਕਰਵਾ ਲਿਆ ਗਿਆ। ਇਸ ਵਿਚਕਾਰ ਏਸੀ ਕੋਚ ਏ-1 ਨੂੰ ਹਾਵੜਾ ਮੇਲ ਤੋਂ ਹਟਾ ਦਿੱਤਾ ਗਿਆ। ਇਸ ਕੋਚ 'ਚ ਸਵਾਰ ਯਾਤਰੀਆਂ ਨੂੰ ਇਸ ਟਰੇਨ ਦੇ ਦੂਜੇ ਕੋਚ 'ਚ ਸ਼ਿਫਟ ਕਰਾ ਦਿੱਤਾ ਗਿਆ। ਇਸ ਦੌਰਾਨ ਹੋਈ ਦੇਰੀ ਦੇ ਕਾਰਨ ਯਾਤਰੀਆਂ ਨੇ ਹੰਗਾਮਾ ਵੀ ਕੀਤਾ, ਜਿਨ੍ਹਾਂ ਨੂੰ ਰੇਲ ਪ੍ਰਬੰਧਕਾਂ ਨੇ ਸਮੱਸਿਆ ਦੱਸ ਕੇ ਸ਼ਾਂਤ ਕਰਵਾਇਆ।

!-- -->