ਨਵੀਂ ਦਿੱਲੀ— ਦਿੱਲੀ ਦੀ ਸਾਬਕਾ ਜਲ ਮੰਤਰੀ ਕਪਿਲ ਮਿਸ਼ਰਾ ਦੇ ਦੋਸ਼ਾਂ ਤੋਂ ਬਾਅਦ ਦਿੱਲੀ ਪੁਲਸ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ (ਏ.ਸੀ.ਬੀ.) ਹਰਕਤ 'ਚ ਆਈ ਅਤੇ ਬੀਤੀ ਰਾਤ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮਰਹੂਮ ਸਾਂਢੂ ਸੁਰੇਂਦਰ ਕੁਮਾਰ ਬੰਸਲ ਦੇ ਘਰ 'ਤੇ ਛਾਪਾ ਮਾਰਿਆ। ਏ.ਸੀ.ਬੀ. ਦੀ ਟੀਮ ਨੇ ਇਹ ਛਾਪਾ ਦਿੱਲੀ ਸਰਕਾਰ ਦੇ ਪੀ.ਡਬਲਿਊ ਘੁਟਾਲੇ ਦੇ ਦੋਸ਼ਾਂ ਕਾਰਨ ਮਾਰਿਆ ਹੈ। ਬੰਸਲ ਤੋਂ ਇਲਾਵਾ ਪਵਨ ਕੁਮਾਰ ਅਤੇ ਕਮਲ ਕੁਮਾਰ ਦੇ ਘਰ ਵੀ ਇਕੱਠੇ ਏ.ਸੀ.ਬੀ. ਨੇ ਛਾਪਾ ਮਾਰਿਆ ਅਤੇ ਸਾਰਿਆਂ ਦੇ ਘਰਾਂ ਤੋਂ ਕਥਿਤ ਘੁਟਾਲੇ ਨਾਲ ਜੁੜੇ ਕਾਗਜ਼ਾਤ ਬਰਾਮਦ ਕਰ ਕੇ ਕਬਜ਼ੇ 'ਚ ਲੈ ਲਏ।
ਇਸ ਕਥਿਤ ਘੁਟਾਲੇ ਨੂੰ ਲੈ ਕੇ ਤਿੰਨ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਇਨ੍ਹਾਂ 'ਚੋਂ ਇਕ ਸ਼ਿਕਾਇਤ ਦਿੱਲੀ ਮੁੱਖ ਮੰਤਰੀ ਦੇ ਮਰਹੂਮ ਕਰੀਬੀ ਰਿਸ਼ਤੇਦਾਰ ਸੁਰੇਂਦਰ ਕੁਮਾਰ ਬੰਸਲ ਦੇ ਖਿਲਾਫ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਹ ਸ਼ਿਕਾਇਤ ਦਰਜ ਨਾਂਵਾਂ ਨਾਲ ਜੁੜੇ ਵੱਖ-ਵੱਖ ਸਥਾਨਾਂ 'ਤੇ ਤਲਾਸ਼ੀ ਲੈ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਹੋਰ ਵਧ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ। ਕਪਿਲ ਮਿਸ਼ਰਾ ਨੇ ਲਾਏ ਦੋਸ਼ਾਂ 'ਚ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਅਤੇ ਕੇਜਰੀਵਾਲ ਦੇ ਰਿਸ਼ਤੇਦਾਰ ਸੁਰੇਂਦਰ ਕੁਮਾਰ ਬੰਸਲ ਦਾ ਨਾਂ ਵੀ ਲਿਆ ਸੀ। ਹਾਲਾਂਕਿ ਜਿਸ ਦਿਨ ਮਿਸ਼ਰਾ ਨੇ ਇਹ ਦੋਸ਼ ਲਾਏ, ਉਸੇ ਦਿਨ ਬੰਸਲ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਏ.ਸੀ.ਬੀ. ਸੂਤਰਾਂ ਦਾ ਕਹਿਣਾ ਹੈ ਕਿ ਬੰਸਲ ਦੇ ਘਰ ਏ.ਸੀ.ਬੀ. ਨੇ ਕਾਰਵਾਈ ਦੌਰਾਨ ਕੁਝ ਜ਼ਰੂਰੀ ਕਾਗਜ਼ਾਤ ਬਰਾਮਦ ਕਰ ਕੇ ਜ਼ਬਤ ਕਰ ਲਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਗਜ਼ਾਂ ਦਾ ਸੰਬੰਧ ਘੁਟਾਲੇ ਨਾਲ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੀ ਏ.ਸੀ.ਬੀ. ਨੇ ਇਸ ਸੰਬੰਧ 'ਚ ਅਜੇ ਤੱਕ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।
ਸੀ.ਬੀ.ਆਈ. ਨੇ ਮੰਗੀ ਸ਼ਹਾਬੂਦੀਨ ਤੋਂ ਪੁੱਛਗਿਛ ਦੀ ਇਜਾਜ਼ਤ, ਵੀਡੀਓ ਕਾਨਫਰੰਸ ਰਾਹੀਂ ਹੋਵੇਗੀ ਸੁਣਵਾਈ
NEXT STORY