ਨਵੀਂ ਦਿੱਲੀ— ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੇ 400 ਕਰੋੜ ਰੁਪਏ ਦੇ ਕਥਿਤ ਟੈਂਕਰ ਘੁਟਾਲੇ 'ਚ ਆਪਣੀ ਜਾਂਚ ਦੇ ਸੰਬੰਧ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਤੋਂ ਪੁੱਛ-ਗਿੱਛ ਕੀਤੀ। ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੇ ਪਿਛਲੇ ਹਫਤੇ ਬਿਭਵ ਕੁਮਾਰ ਨੂੰ ਤਲੱਬ ਕੀਤਾ ਸੀ ਅਤੇ ਅੱਜ ਉਹ ਜਾਂਚ 'ਚ ਸ਼ਾਮਲ ਹੋਏ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਉਹ ਪੁੱਛ-ਗਿੱਛ ਲਈ ਦਿਨ 'ਚ 11.30 ਵਜੇ ਏ.ਸੀ.ਬੀ. ਦਫ਼ਤਰ ਆਏ। ਫਿਲਹਾਲ ਉਨ੍ਹਾਂ ਤੋਂ ਪੁੱਛ-ਗਿੱਛ ਚੱਲ ਰਹੀ ਹੈ।
ਏ.ਸੀ.ਬੀ. ਨੇ ਦਿੱਲੀ ਦੇ ਹਟਾਏ ਗਏ ਮੰਤਰੀ ਕਪਿਲ ਮਿਸ਼ਰਾ ਦਾ ਪੂਰਾ ਬਿਆਨ ਪਿਛਲੇ ਹਫਤੇ ਰਿਕਾਰਡ ਕੀਤਾ ਅਤੇ ਕੁਝ ਬਿੰਦੂਆਂ 'ਤੇ ਮੰਗਲਵਾਰ ਨੂੰ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾਵੇਗੀ। ਮਿਸ਼ਰਾ ਨੇ ਦੋਸ਼ ਲਾਇਆ ਸੀ ਕਿ ਕੇਜਰੀਵਾਲ ਨੇ ਟੈਂਕਰ ਘੁਟਾਲੇ ਦੀ ਜਾਂਚ 'ਤੇ ਅਸਰ ਪਾਇਆ। ਇਹ ਘੁਟਾਲਾ ਸ਼ੀਲਾ ਦੀਕਸ਼ਤ ਦੇ ਬਤੌਰ ਮੁੱਖ ਮੰਤਰੀ ਕਾਰਜਕਾਲ ਦੇ ਦਿਨਾਂ ਦਾ ਹੈ। ਸੂਤਰਾਂ ਨੇ ਦੱਸਿਆ ਕਿ ਹਟਾਏ ਗਏ ਮੰਤਰੀ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਕਥਿਤ ਘੁਟਾਲੇ ਦੇ ਮਾਮਲੇ 'ਚ ਕੇਜਰੀਵਾਲ ਦੇ ਸਹਿਯੋਗੀ ਨੇ ਉਨ੍ਹਾਂ ਤੋਂ ਸਾਬਕਾ ਰਾਜਪਾਲ ਨਜੀਬ ਜੰਗ ਨੂੰ ਕੁਝ ਰਿਪੋਰਟ ਭੇਜਣ 'ਚ ਦੇਰੀ ਕਰਨ ਲਈ ਕਿਹਾ ਸੀ।
ਕੇਂਦਰ ਸਰਕਾਰ ਦੇ ਪ੍ਰਾਜੈਕਟ 'ਰੀਅਲ ਅਸਟੇਟ ਅਥਾਰਿਟੀ' ਨੂੰ ਜਲਦੀ ਹੀ ਲਾਗੂ ਕਰੇਗੀ ਕੈਪਟਨ ਅਮਰਿੰਦਰ ਸਿੰਘ
NEXT STORY